[jalandhar] - ਐੱਸ. ਜੀ. ਪੀ. ਸੀ. ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸੰਸਥਾ, ਮਰਜ਼ੀ ਨਾਲ ਲੈਂਦੀ ਹੈ ਫੈਸਲੇ: ਸੁਖਬੀਰ ਸਿੰਘ ਬਾਦਲ
ਜਲੰਧਰ (ਰਮਨਦੀਪ ਸਿੰਘ ਸੋਢੀ) — ਸਾਬਕਾ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 'ਜਗ ਬਾਣੀ' ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਐੱਸ. ਜੀ. ਪੀ. ਸੀ. ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸੰਸਥਾ ਹੈ ਅਤੇ ਆਪਣੀ ਮਰਜ਼ੀ ਨਾਲ ਹਰ ਫੈਸਲੇ ਲੈਂਦੀ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਹੋਰ ਵੀ ਕਈ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੱਤੇ। ਸ. ਅਕਾਲੀ ਦਲ 'ਤੇ ਦੋਸ਼ ਹੈ ਕਿ ਐੱਸ. ਜੀ. ਪੀ. ਸੀ. ਰਾਹੀਂ ਤੁਸੀਂ ਸਿੱਖ ਧਰਮ ਦਾ ਨੁਕਸਾਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਦੀ ਪਰਚੀ ਤੁਹਾਡੀ ਜੇਬ 'ਚੋਂ ਨਿਕਲਦੀ ਹੈ?
ਜ. ਐੱਸ. ਜੀ. ਪੀ. ਸੀ. ਇਕ ਚੁਣੀ ਹੋਈ ਸੰਸਥਾ ਹੈ। ਸਿੱਖ ਸੰਗਤ ਹਰੇਕ 5 ਸਾਲਾਂ ਬਾਅਦ ਵੋਟ ਪਾ ਕੇ ਇਸ ਦੇ ਮੈਂਬਰਾਂ ਦੀ ਚੋਣ ਕਰਦੀ ਹੈ। ਕਾਂਗਰਸ ਵੀ ਸਿੱਧੇ ਤੌਰ 'ਤੇ ਹੋਰਨਾਂ ਚਿਹਰਿਆਂ ਰਾਹੀਂ ਇਨ੍ਹਾਂ ਚੋਣਾਂ 'ਚ ਉਤਰਦੀ ਹੈ ਪਰ ਸੰਗਤ ਦਾ ਭਰੋਸਾ ਅਕਾਲੀ ਦਲ ਦੇ ਉਮੀਦਵਾਰਾਂ 'ਤੇ ਹੀ ਹੁੰਦਾ ਹੈ ਅਤੇ ਵਿਰੋਧੀਆਂ ਦੀ ਜ਼ਮਾਨਤ ਜ਼ਬਤ ਹੁੰਦੀ ਹੈ। ਇਸ ਦੀ ਚੋਣ, ਚੋਣ ਕਮਿਸ਼ਨ ਦੀ ਨਿਗਰਾਨੀ 'ਚ ਹੁੰਦੀ ਹੈ ਅਤੇ ਸੰਗਤ ਹਰ ਵਾਰ ਕਾਂਗਰਸ ਦੇ ਏਜੰਟਾਂ ਨੂੰ ਨਕਾਰਦੀ ਹੈ।...
ਇਥੇ ਪਡ੍ਹੋ ਪੁਰੀ ਖਬਰ — - http://v.duta.us/GnAEFAAA