[jalandhar] - ਜਲਦ ਬਦਲੀ ਜਾਵੇਗੀ ਸ਼ਹਿਰ ਦੀ 117 ਕਿਲੋਮੀਟਰ ਪੁਰਾਣੀ ਵਾਟਰ ਪਾਈਪਲਾਈਨ

  |   Jalandharnews

ਜਲੰਧਰ—ਸ਼ਹਿਰ 'ਚ ਖਸਤਾ ਹਾਲ ਹੋ ਚੁੱਕੀ ਵਾਟਰ ਸਪਲਾਈ ਪਾਈਪ ਲਾਈਨ ਬਦਲਣ ਅਤੇ ਕੁਝ ਇਲਾਕਿਆਂ 'ਚ ਨਵੀਂ ਪਾਈਪ ਲਾਈਨ ਬਦਲਣ ਲਾਈਨ ਵਿਛਾਉਣ ਦੇ 21.34 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੇ ਸ਼ੁਰੂ ਹੋਣ ਦੀ ਆਸ ਜੱਗ ਗਈ ਹੈ। ਸੱਤ-ਸੱਤ ਕਰੋੜ ਰੁਪਏ ਦੇ ਦੋ ਟੈਂਡਰਾਂ ਦੇ ਲਈ ਨਿਗਮ ਨੂੰ ਕੁੱਲ ਚਾਰ ਟੈਂਡਰਾਂ ਦੀ ਪ੍ਰਾਪਤੀ ਹੋਈ ਹੈ।

ਓ.ਐੱਡ.ਐੱਮ. ਬਰਾਂਚ ਦੇ ਐਕਸ.ਈ.ਐੱਨ. ਸਤਿੰਦਰ ਕੁਮਾਰ ਦੇ ਮੁਤਾਬਕ ਦੋ ਟੈਂਡਰਾਂ ਨੂੰ ਵੇਟਿੰਗ ਦੇ ਲਈ ਚੰਡੀਗੜ੍ਹ ਭੇਜਿਆ ਗਿਆ ਹੈ। ਐਕਸ.ਈ.ਐੱਨ. ਨੇ ਦੱਸਿਆ ਕਿ ਅਟਲ ਮਿਸ਼ਨ ਫਾਰ ਰੇਜੁਵੇਨਸ਼ਨ ਐੱਡ ਅਰਬਨ ਟਰਾਂਸਫਾਰਮੇਸ਼ਨ ਪ੍ਰਾਜੈਕਟ ਦੇ ਤਹਿਤ ਸ਼ਹਿਰ 'ਚ 117 ਕਿਲੋਮੀਟਰ ਲੰਬੀ ਵਾਟਰ ਪਾਈਪਲਾਈਨ ਬਦਲੀ ਜਾਵੇਗੀ ਅਤੇ 17 ਕਿਲੋਮੀਟਰ ਨਵੀਂ ਪਾਈਪ ਲਾਈਨ ਵਿਛਾਈ ਜਾਵੇਗੀ। ਇਸ ਪ੍ਰਾਜੈਕਟ ਦੇ ਚਾਰ ਵਾਰ ਟੈਂਡਰ ਲਗਾਏ ਜਾਣ ਦੇ ਬਾਵਜੂਦ ਕੋਈ ਨਿੱਜੀ ਕੰਪਨੀ ਅਤੇ ਠੇਕੇਦਾਰ ਦਿਲਚਸਪੀ ਨਹੀਂ ਦਿਖਾ ਰਹੇ ਸੀ। ਇਸ ਕਾਰਨ ਨਿਗਮ ਪ੍ਰਸ਼ਾਸਨ ਨੇ ਇਸ ਪ੍ਰਾਜੈਕਟ ਨੂੰ ਤਿੰਨ ਟੁਕੜਿਆਂ 'ਚ ਵੰਡ ਕੇ ਤਿੰਨ ਵੱਖ-ਵੱਖ ਟੈਂਡਰ ਲਗਾਏ ਸੀ। ਇਸ ਦੇ ਤਹਿਤ ਹੀ ਸ਼ਹਿਰ ਦੇ ਕੁੱਲ ਸੱਤ ਜੋਨ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/7fK2BwAA

📲 Get Jalandhar News on Whatsapp 💬