[jalandhar] - ਦਾਜ ਖਾਤਿਰ ਜ਼ਹਿਰ ਦੇ ਕੇ ਮਾਰੀ ਸੀ ਨੂੰਹ, ਹੁਣ ਮਿਲੀ ਬੈਂਕ ਅਫਸਰ ਸਹੁਰੇ ਨੂੰ 10 ਸਾਲ ਦੀ ਕੈਦ

  |   Jalandharnews

ਜਲੰਧਰ— ਐਡੀਸ਼ਨਲ ਸੈਸ਼ਨ ਜੱਜ ਹਰਪ੍ਰੀਤ ਕੌਰ ਕਲੇਕਾ ਦੀ ਕੋਰਟ ਨੇ ਨਵ-ਵਿਆਹੁਤਾ ਨੂੰਹ ਨੂੰ ਦਾਜ ਦੀ ਖਾਤਿਰ ਮਾਰ ਦੇਣ ਦੇ ਦੋਸ਼ੀ ਸਹੁਰਾ ਤਰਸੇਮ ਲਾਲ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਤਰਸੇਮ ਸ਼ਰਮਾ ਉਸ ਸਮੇਂ ਹੁਸ਼ਿਆਰਪੁਰ ਸਥਿਤ ਇਲਾਹਾਬਾਦ ਬੈਂਕ 'ਚ ਅਫਸਰ ਸਨ। ਬੇਟੀ ਦੇ ਪਿਤਾ ਨੇ ਸਹੁਰੇ ਪਰਿਵਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਕੇਸ 'ਚ ਮਾਈ ਹੀਰਾ ਗੇਟ ਨਾਲ ਲੱਗਦੇ ਥਾਪਰਾਂ ਮੁਹੱਲੇ ਦੇ ਤਰਸੇਮ ਦੀ ਪਤਨੀ ਜੀਵਨ ਲਤਾ, ਬੇਟੀ ਦੀਪਸ਼ਿਖਾ ਅਤੇ ਬੇਟਾ ਗਗਨਦੀਪ ਸ਼ਰਮਾ ਭਗੌੜੇ ਹਨ। ਗਗਨਦੀਪ ਸਾਊਦੀ ਅਰਬ 'ਚ ਮਿਲਟਰੀ ਹਸਪਤਾਲ 'ਚ ਲੈਬ ਟੈਕਨੀਸ਼ੀਅਨ ਹੈ। ਨਵਜੋਤੀ ਹੁਸ਼ਿਆਰਪੁਰ ਦੇ ਆਰਿਆ ਨਗਰ 'ਚ ਰਹਿੰਦੇ ਪੀ. ਡਬਲਿਊ. ਡੀ. ਦੇ ਠੇਕੇਦਾਰ ਚੇਤਨ ਸ਼ਰਮਾ ਦੀ ਭੈਣ ਸੀ। ਬੇਟੀ ਨੂੰ ਇਨਸਾਫ ਦਿਵਾਉਣ ਲਈ ਪਿਤਾ ਨੇ ਬੇਟੇ ਨਾਲ ਮਿਲ ਕੇ ਲੰਬੀ ਕਾਨੂੰਨੀ ਲੜਾਈ ਲੜੀ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ 'ਚ ਆਰਿਆ ਨਗਰ ਦੇ ਰਹਿਣ ਵਾਲੇ ਦਿਲੀਪ ਸ਼ਰਮਾ ਦੀ ਬੇਟੀ ਨਵਜੋਤੀ ਦਾ ਵਿਆਹ 20 ਜੁਲਾਈ 2013 ਨੂੰ ਮਾਈ ਹੀਰਾਂ ਗੇਟ ਨਾਲ ਲੱਗਦੇ ਥਾਪਰਾਂ ਮੁਹੱਲੇ 'ਚ ਰਹਿਣ ਵਾਲੇ ਬੈਂਕ ਅਫਸਰ ਤਰਸੇਮ ਸ਼ਰਮਾ ਦੇ ਬੇਟੇ ਗਗਨਦੀਪ ਨਾਲ ਹੋਇਆ ਸੀ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/ST2iUAAA

📲 Get Jalandhar News on Whatsapp 💬