[jalandhar] - ਬਿਨਾਂ ਤਲਾਕ ਦਿੱਤੇ ਪਤੀ ਨੇ ਕੀਤਾ ਦੂਜਾ ਵਿਆਹ, ਇਨਸਾਫ ਲਈ ਭਟਕ ਰਹੀ ਪਤਨੀ
ਜਲੰਧਰ (ਕਮਲੇਸ਼)— ਅਲਕਾ ਵਾਸੀ ਸਵਰਨ ਪਾਰਕ ਨੇ ਬੁੱਧਵਾਰ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਸ ਦੇ ਪਤੀ ਨੇ ਬਿਨਾਂ ਉਸ ਨੂੰ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ, ਜਿਸ ਕਾਰਨ ਉਸ ਦੀ ਜ਼ਿੰਦਗੀ ਨਰਕ ਬਣ ਗਈ ਅਤੇ ਉਹ ਇਨਸਾਫ ਲਈ ਭਟਕ ਰਹੀ ਹੈ। ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਪੁਲਸ ਉਸ ਦੇ ਪਤੀ ਦਾ ਪੱਖ ਲੈ ਰਹੀ ਹੈ। ਅਲਕਾ ਨੇ ਦੱਸਿਆ ਕਿ ਸਾਲ 2008 'ਚ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਉਸ ਨੂੰ ਦਾਜ ਲਈ ਤੰਗ ਕਰਨ ਲੱਗਾ ਅਤੇ ਛੋਟੀਆਂ-ਛੋਟੀਆਂ ਗੱਲਾਂ 'ਤੇ ਵੀ ਉਸ ਨਾਲ ਝਗੜਾ ਕਰਨ ਲੱਗਾ। 2014 'ਚ ਉਸ ਦੇ ਪਤੀ ਨੇ ਬਿਨਾਂ ਤਲਾਕ ਦਿੱਤੇ ਆਪਣੇ ਜੀਜੇ ਦੀ ਚਚੇਰੀ ਭੈਣ ਨਾਲ ਦੂਜਾ ਵਿਆਹ ਕਰਵਾ ਲਿਆ।...
ਇਥੇ ਪਡ੍ਹੋ ਪੁਰੀ ਖਬਰ — - http://v.duta.us/MRkhqAAA