[jalandhar] - ਬਾਜ਼ ਨਹੀਂ ਆ ਰਹੀ ਐੱਲ. ਈ. ਡੀ. ਸਟਰੀਟ ਲਾਈਟ ਕੰਪਨੀ

  |   Jalandharnews

ਜਲੰਧਰ, (ਖੁਰਾਣਾ)—ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਐੱਲ. ਈ. ਡੀ. ਕੰਟਰੈਕਟ ਦੀ ਜਾਂਚ ਵਿਜੀਲੈਂਸ ਦੇ ਹਵਾਲੇ ਕਰਨ ਅਤੇ ਮੇਅਰ ਜਗਦੀਸ਼ ਰਾਜਾ, ਵਿਧਾਇਕ ਪਰਗਟ ਸਿੰਘ ਅਤੇ ਕੌਂਸਲਰ ਰੋਹਣ ਸਹਿਗਲ ਵਲੋਂ ਐੱਲ. ਈ. ਡੀ. ਸਟਰੀਟ ਲਾਈਟ ਵਿਚ ਕਰੋੜਾਂ ਰੁਪਏ ਦੇ ਸਕੈਂਡਲ ਦਾ ਮਾਮਲਾ ਚੁੱਕੇ ਜਾਣ ਦੇ ਬਾਵਜੂਦ ਐੱਲ. ਈ. ਡੀ. ਕਾਂਟਰੈਕਟ ਲੈਣ ਵਾਲੀ ਕੰਪਨੀ ਪੀ. ਸੀ. ਪੀ. ਇੰਟਰਨੈਸ਼ਨਲ ਲਿਮਟਿਡ ਬਾਜ਼ ਨਹੀਂ ਆ ਰਹੀ ਅਤੇ ਅੱਜ ਵੀ ਕੰਪਨੀ ਵਲੋਂ ਵਿਧਾਇਕ ਬਾਵਾ ਹੈਨਰੀ ਦੇ ਹਲਕੇ ਵਿਚ ਘੱਟ ਵ੍ਹਾਟ ਵਾਲੀਆਂ ਐੱਲ. ਈ. ਡੀ. ਲਾਈਟਾਂ ਲਗਵਾ ਕੇ ਕੰਮ ਕਰਵਾਇਆ ਜਾਂਦਾ ਰਿਹਾ।

ਜ਼ਿਕਰਯੋਗ ਹੈ ਕਿ ਕੰਟਰੈਕਟ ਦੇ ਮੁਤਾਬਕ ਕੰਪਨੀ ਨੇ 150 ਵ੍ਹਾਟ ਵਾਲੇ ਸੋਡੀਅਮ ਲੈਂਪ ਉਤਾਰ ਕੇ ਉਨ੍ਹਾਂ ਦੀ ਥਾਂ 60 ਵ੍ਹਾਟ ਵਾਲੀਆਂ ਐੱਲ. ਈ. ਡੀ. ਲਾਈਟਾਂ ਲਾਉਣੀਆਂ ਹਨ ਪਰ ਕੰਪਨੀ 60 ਦੀ ਬਜਾਏ 30 ਵ੍ਹਾਟ ਵਾਲੀਆਂ ਲਾਈਟਾਂ ਹੀ ਲਾਈ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਦੀਆਂ ਮੇਨ ਸੜਕਾਂ ਹਨੇਰੇ ਵਿਚ ਡੁੱਬੀਆਂ ਜਾਪ ਰਹੀਆਂ ਹਨ। ਜਦੋਂ ਕੰਪਨੀ ਦੇ ਕਰਮਚਾਰੀਆਂ ਵਲੋਂ ਅਜਿਹਾ ਗੋਲਮਾਲ ਸੋਢਲ ਖੇਤਰ ਵਿਚ ਕੀਤਾ ਜਾ ਰਿਹਾ ਸੀ ਤਾਂ ਕਾਂਗਰਸੀ ਕੌਂਸਲਰ ਦੀਪਕ ਸ਼ਾਰਦਾ ਨੇ ਇਸਦਾ ਵਿਰੋਧ ਕੀਤਾ ਅਤੇ ਮੇਅਰ ਜਗਦੀਸ਼ ਰਾਜਾ ਨੂੰ ਵੀ ਇਸਦੀ ਸ਼ਿਕਾਇਤ ਕੀਤੀ। ਮੇਅਰ ਨੇ ਇਸ ਮਾਮਲੇ ਵਿਚ ਨਿਗਮ ਅਧਿਕਾਰੀਆਂ ਦੀ ਚੰਗੀ ਕਲਾਸ ਲਾਈ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਬਾਵਾ ਹੈਨਰੀ ਦੇ ਹਲਕੇ ਪ੍ਰਤਾਪ ਬਾਗ ਵਿਚ ਘੱਟ ਵ੍ਹਾਟ ਦੀਆਂ ਲਾਈਟਾਂ ਕੰਪਨੀ ਵਲੋਂ ਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਬਾਵਾ ਹੈਨਰੀ ਨੇ ਕੰਪਨੀ ਨੂੰ ਸਖ਼ਤੀ ਨਾਲ ਝਿੜਕਿਆ ਸੀ ਪਰ ਇਸਦੇ ਬਾਵਜੂਦ ਕੰਪਨੀ ਵਲੋਂ ਵਾਰ-ਵਾਰ ਅਜਿਹਾ ਕੀਤੇ ਜਾਣ ਤੋਂ ਸਾਫ ਹੈ ਕਿ ਕੰਪਨੀ ਅਧਿਕਾਰੀਆਂ ਨੂੰ ਕਿਸੇ ਵਿਧਾਇਕ, ਮੇਅਰ ਜਾਂ ਅਧਿਕਾਰੀਆਂ ਦਾ ਡਰ ਨਹੀਂ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/2hIL5AAA

📲 Get Jalandhar News on Whatsapp 💬