[jalandhar] - ਲੇਡੀ ਸ਼ੂਟਰ ਤੋਂ ਬਰਾਮਦ ਦੇਸੀ ਪਿਸਤੌਲਾਂ ਦੇ ਨਾਲ ਸੀ. ਆਈ. ਏ. ਸਟਾਫ ਦੇ ਮੁਲਾਜ਼ਮ ਨੇ ਫੋਟੋ ਖਿੱਚੀ ਤੇ ਵ੍ਹਟਸਐਪ ’ਤੇ ਲਗਾ ਦਿੱਤੀ, ਵਾਇਰਲ

  |   Jalandharnews

ਜਲੰਧਰ, (ਵਰੁਣ)- ਸੀ. ਆਈ. ਏ. ਸਟਾਫ ਵਿਚ ਤਾਇਨਾਤ ਇਕ ਹੈੱਡ ਕਾਂਸਟੇਬਲ ਦੇ ਕਾਰਨ ਜਲੰਧਰ ਪੁਲਸ ਦੀ ਕਿਰਕਿਰੀ ਹੋ ਰਹੀ ਹੈ। ਹੈੱਡ ਕਾਂਸਟੇਬਲ ਜਸਵੀਰ ਸਿੰਘ ਨੇ ਲੇਡੀ ਸ਼ੂਟਰ ਤੇ ਫੌਜੀ ਗੈਂਗ ਤੋਂ ਬਰਾਮਦ ਹੋਏ ਦੇਸੀ ਪਿਸਤੌਲਾਂ ਨੂੰ ਹੱਥ ਵਿਚ ਫੜ ਕੇ ਫੋਟੋ ਖਿਚਵਾਈ ਅਤੇ ਬਾਅਦ ਵਿਚ ਉਸ ਨੂੰ ਵ੍ਹਟਸਐਪ ਸਟੇਟਸ ’ਤੇ ਲਗਾ ਲਿਆ। ਜਿਵੇਂ ਹੀ ਮੁਲਾਜ਼ਮ ਨੇ ਇਸ ਫੋਟੋ ਨੂੰ ਸ਼ੇਅਰ ਕੀਤਾ ਤਾਂ ਕੁਝ ਲੋਕਾਂ ਨੇ ਫੋਟੋ ਦੇ ਸਕ੍ਰੀਨ ਸ਼ਾਟ ਲੈ ਕੇ ਉਸ ਨੂੰ ਵਾਇਰਲ ਕਰ ਦਿੱਤਾ। ਇਹ ਫੋਟੋ ਉਦੋਂ ਦੀ ਹੈ ਜਦੋਂ ਪੁਲਸ ਨੇ ਲੇਡੀ ਸ਼ੂਟਰ ਨਵਦੀਪ ਕੌਰ, ਉਸ ਦੇ ਦੋ ਸਾਥੀਆਂ ਸਮੇਤ ਫੌਜੀ ਬਿਕਰਮਜੀਤ ਸਿੰਘ ਵਿੱਕੀ ਦੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ 3 ਮੁਲਜ਼ਮਾਂ ਨੂੰ ਫੜ ਕੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਸਨ। ਇਨ੍ਹਾਂ ਸਾਰਿਆਂ ਦਾ ਰਿਮਾਂਡ ਲੈਣ ਤੋਂ ਬਾਅਦ ਹੈੱਡ ਕਾਂਸਟੇਬਲ ਜਸਬੀਰ ਸਿੰਘ ਨੇ ਉਨ੍ਹਾਂ ਸਾਰੇ ਹਥਿਆਰਾਂ ਨਾਲ ਸੀ. ਆਈ. ਏ. ਸਟਾਫ ਵਿਚ ਫੋਟੋ ਖਿਚਵਾਈ ਸੀ। ਕੁਝ ਸਮਾਂ ਪਹਿਲਾਂ ਬਸਤੀਆਤ ਇਲਾਕੇ ਵਿਚ ਇਕ ਕੌਂਸਲਰ ਦੇ ਕਰੀਬੀ ਰਿਸ਼ਤੇਦਾਰ ਨੌਜਵਾਨ ਨੇ ਆਪਣੇ ਕਿਸੇ ਜਾਣਕਾਰ ਦੀ ਲਾਇਸੈਂਸੀ ਰਿਵਾਲਵਰ ਨਾਲ ਫੋਟੋ ਫੇਸਬੁੱਕ ’ਤੇ ਪਾਈ ਸੀ ਤਾਂ ਏ. ਡੀ. ਸੀ. ਪੀ. ਸੂਡਰਵਿਜੀ ਦੇ ਹੁਕਮਾਂ ’ਤੇ ਤੁਰੰਤ ਉਸ ਨੌਜਵਾਨ ਨੂੰ ਥਾਣੇ ਵਿਚ ਤਲਬ ਕਰ ਲਿਆ ਅਤੇ ਕਾਫੀ ਦੇਰ ਤਕ ਪੁੱਛਗਿਛ ਕਰ ਕੇ ਉਸ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਪੁਲਸ ਵਿਭਾਗ ਦੇ ਆਪਣੇ ਹੀ ਮੁਲਾਜ਼ਮ ਇਸ ਤਰ੍ਹਾਂ ਦੇ ਕਾਰਨਾਮੇ ਕਰਨਗੇ ਤਾਂ ਆਮ ਲੋਕਾਂ ਤਕ ਪੁਲਸ ਨੂੰ ਲੈ ਕੇ ਕੀ ਸੰਦੇਸ਼ ਜਾਵੇਗਾ। ਕੀ ਸਾਰੇ ਰੂਲਜ਼ ਅਤੇ ਕਾਨੂੰਨ ਪੁਲਸ ਵਿਭਾਗ ਦੇ ਮੁਲਾਜ਼ਮਾਂ ਲਈ ਇਕੋ ਜਿਹੇ ਨਹੀਂ ਹਨ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/udzx_wAA

📲 Get Jalandhar News on Whatsapp 💬