[jalandhar] - ਵਿਆਹ 'ਚ ਰੋਟੀ ਨੂੰ ਲੈ ਕੇ ਚੱਲੀਆਂ ਡਾਂਗਾਂ, ਦਾਦਕਿਆਂ ਨੇ ਕੁੱਟੇ ਨਾਨਕੇ (ਵੀਡੀਓ)
ਜਲੰਧਰ (ਸੋਨੂੰ ਮਹਾਜਨ)—ਜਲੰਧਰ ਦੇ ਪਿੰਡ ਬੁਲਹੋਵਾਲ 'ਚ ਵਿਆਹ ਸਮਾਗਮ ਦੌਰਾਨ ਰੋਟੀ ਨੂੰ ਲੈ ਕੇ ਦਾਦਕੇ ਅਤੇ ਨਾਨਕੇ ਪਰਿਵਾਰ 'ਚ ਝਗੜਾ ਹੋ ਗਿਆ। ਇਹ ਝਗੜਾ ਵਿਆਹ 'ਚ ਮੀਟ-ਸ਼ਰਾਬ ਨੂੰ ਲੈ ਕੇ ਹੋਇਆ ਅਤੇ ਲੜਕੀ ਦੀ ਮਾਂ ਮੁਤਾਬਕ ਉਸ ਦੇ ਸ਼ਰੀਕੇ ਨੇ ਇਹ ਕਹਿੰਦਿਆਂ ਹੰਗਾਮਾ ਕਰ ਦਿੱਤਾ ਕਿ ਵਿਆਹ 'ਚ ਮੀਟ ਤੇ ਸ਼ਰਾਬ ਕਿਉਂ ਨਹੀਂ ਚਲਾਈ ਗਈ।
ਜਾਣਕਾਰੀ ਮੁਤਾਬਕ ਇਹ ਝਗੜਾ ਇਸ ਤਰ੍ਹਾਂ ਵਧ ਗਿਆ ਕਿ ਵਿਆਹੁਤਾ ਕੁੜੀ ਦੇ ਦਾਦਕਿਆਂ ਨੇ ਉਸ ਦੇ ਨਾਨਕਿਆਂ 'ਤੇ ਹਮਲਾ ਕਰ ਦਿੱਤਾ 'ਤੇ ਗੋਲੀ ਵੀ ਚਲਾਈ। ਝਗੜੇ 'ਚ ਕੁੜੀ ਦੀ ਮਾਮੀ ਤੇ ਮਾਸੀ ਦਾ ਮੁੰਡਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਤੇ ਮੌਕੇ 'ਤੇ ਮੌਜੂਦ ਲੋਕਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਥੇ ਪਡ੍ਹੋ ਪੁਰੀ ਖਬਰ — - http://v.duta.us/TtNEvgAA