[jalandhar] - ਸਕੂਲਾਂ 'ਚ ਮੂਲ ਢਾਂਚਾ ਦੇਵੇਗੀ ਸਰਕਾਰ : ਓ. ਪੀ. ਸੋਨੀ

  |   Jalandharnews

ਜਲੰਧਰ (ਧਵਨ)— ਪੰਜਾਬ ਦੇ ਸਿੱਖਿਆ ਅਤੇ ਚੌਗਿਰਦਾ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਸਰਕਾਰ ਸਕੂਲਾਂ 'ਚ ਮੂਲ ਢਾਂਚਾ ਦੇਵੇਗੀ ਅਤੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ 100 ਫੀਸਦੀ ਨਤੀਜੇ ਦੇਣੇ ਹੋਣਗੇ। ਨਾਲ ਹੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਬਾਇਓਮੈਟ੍ਰਿਕ ਮਸ਼ੀਨਾਂ ਖਰੀਦਣ ਲਈ 5 ਕਰੋੜ 63 ਲੱਖ ਰੁਪਏ ਵੰਡੇ ਗਏ ਹਨ। ਬੁੱਧਵਾਰ ਅਧਿਆਪਕ ਦਿਵਸ ਦੇ ਮੌਕੇ 'ਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਸਿੱਖਿਆ ਖੇਤਰ ਨਾਲ ਜੁੜੇ ਵੱਖ-ਵੱਖ ਮੁੱਦਿਆ 'ਤੇ ਵਿਸਥਾਰ ਨਾਲ ਚਰਚਾ ਹੋਈ। ਸੋਨੀ 1997 'ਚ ਆਜ਼ਾਦ ਉਮੀਦਵਾਰ ਵਜੋਂ ਅੰਮ੍ਰਿਤਸਰ ਪੱਛਮੀ ਸੀਟ ਤੋਂ ਚੁਣੇ ਗਏ ਸਨ। 2002 ਅਤੇ 2007 'ਚ ਉਹ ਮੁੜ ਅੰਮ੍ਰਿਤਸਰ ਪੱਛਮੀ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ। 2012 'ਚ ਉਹ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਚੁਣੇ ਗਏ। ਮਾਰਚ 2017 'ਚ ਮੁੜ ਇਸੇ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ। ਸੋਨੀ ਉਨ੍ਹਾਂ 42 ਕਾਂਗਰਸੀ ਵਿਧਾਇਕਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਸੁਪਰੀਮ ਕੋਰਟ ਵਲੋਂ ਐੱਸ. ਵਾਈ. ਐੱਲ. ਨਹਿਰ ਦੇ ਮਾਮਲੇ 'ਚ ਪੰਜਾਬ ਵਿਰੁੱਧ ਸੁਣਾਏ ਗਏ ਫੈਸਲੇ ਪਿੱਛੋਂ ਉਸ ਵੇਲੇ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ 'ਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਪਣਾ ਭਰੋਸੇਯੋਗ ਹੋਣ ਕਾਰਨ ਕੈਪਟਨ ਨੇ ਸੋਨੀ ਨੂੰ ਆਪਣੀ ਸਰਕਾਰ 'ਚ ਸਿੱਖਿਆ ਖੇਤਰ 'ਚ ਸੁਧਾਰ ਲਿਆਉਣ ਦੀ ਅਹਿਮ ਜ਼ਿੰਮੇਵਾਰੀ ਸੌਂਪੀ। ਸੋਨੀ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ ਇਹ ਹਨ :...

ਇਥੇ ਪਡ੍ਹੋ ਪੁਰੀ ਖਬਰ — - http://v.duta.us/xdSY1wAA

📲 Get Jalandhar News on Whatsapp 💬