[jalandhar] - ਸ੍ਰੀ ਦਰਬਾਰ ਸਾਹਿਬ 'ਤੇ ਟੈਂਕ ਚੜ੍ਹਵਾਉਣ ਵਾਲੀ ਇੰਦਰਾ ਨੂੰ 'ਇੰਦਰਾ ਜੀ' ਕਹਿ ਕੇ ਤਲੇ ਚੱਟਦੇ ਹਨ ਕੈਪਟਨ : ਬਾਦਲ

  |   Jalandharnews

ਜਲੰਧਰ, ਅੰਮ੍ਰਿਤਸਰ (ਰਮਨਦੀਪ ਸੋਢੀ) : ਕੈਪਟਨ ਅਮਰਿੰਦਰ ਸਿੰਘ ਸੂਬੇ 'ਚ ਕੱਟੜਪੰਥੀਆਂ ਨੂੰ ਸਮਰਥਨ ਦੇ ਕੇ ਅੱਗ ਨਾਲ ਖੇਡਣ ਦਾ ਕੰਮ ਨਾ ਕਰਨ। ਕਾਂਗਰਸ ਵਲੋਂ 20 ਸਾਲ ਪਹਿਲਾਂ ਕੀਤੀਆਂ ਗਈਆਂ ਅਜਿਹੀਆਂ ਕੋਸ਼ਿਸ਼ਾਂ ਕਾਰਨ ਹੀ ਪੰਜਾਬ 15 ਸਾਲ ਤੱਕ ਅੱਗ ਦੀ ਭੱਠੀ 'ਚ ਸੜਦਾ ਰਿਹਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਜਦੋਂ ਸੁਖਬੀਰ ਬਾਦਲ ਨੂੰ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨੇ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਪਿਤਾ 'ਤੇ ਬੁਜ਼ਦਿਲ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ 1984 ਦੇ ਹਮਲੇ ਸਮੇਂ ਉਹ ਭੱਜ ਗਏ ਸਨ ਤੇ ਤੁਹਾਨੂੰ ਵੀ ਕੈਲੀਫੋਰਨੀਆ ਭੇਜ ਦਿੱਤਾ ਗਿਆ ਸੀ। ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ, ਉਹ ਉਸ ਇੰਦਰਾ ਨੂੰ ਇੰਦਰਾ ਜੀ ਕਹਿ ਕੇ ਬੁਲਾਉਂਦੇ ਹਨ, ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਟੈਂਕਰ ਚੜ੍ਹਵਾਏ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/03nKUwAA

📲 Get Jalandhar News on Whatsapp 💬