[jalandhar] - ਹਾਂ, ਮੇਰੇ ਹੋਟਲ ਹਨ, ਪੀ. ਟੀ. ਸੀ. ਮੇਰਾ ਹੈ ਪਰ ਸਭ ਪਾਰਦਰਸ਼ੀ ਹਨ: ਸੁਖਬੀਰ ਬਾਦਲ

  |   Jalandharnews

ਜਲੰਧਰ— ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਇੰਟਰਵਿਊ ਦੌਰਾਨ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਇੰਟਰਵਿਊ ਵਿਚ ਉਨ੍ਹਾਂ ਤੋਂ ਹੋਟਲ, ਕੇਬਲ, ਪੀ.ਟੀ.ਸੀ. ਅਤੇ ਜਾਇਦਾਦ ਨੂੰ ਲੈ ਕੇ ਵੀ ਸਵਾਲ ਕੀਤੇ ਗਏ, ਜਿਨ੍ਹਾਂ ਦਾ ਸੁਖਬੀਰ ਨੇ ਬੇਬਾਕੀ ਨਾਲ ਜਵਾਬ ਦਿੱਤਾ।

  1. ਸਵਾਲ: ਤੁਹਾਡੇ 'ਤੇ ਦੋਸ਼ ਹੈ ਕਿ ਸੱਤਾ 'ਚ ਰਹਿੰਦੇ ਹੋਏ ਤੁਸੀਂ ਟਰਾਂਸਪੋਰਟ, ਹੋਟਲ, ਕੇਬਲ ਅਤੇ ਰੇਤ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਕਮਾਏ?

ਜਵਾਬ: ਪਹਿਲੀ ਗੱਲ ਤਾਂ ਜੋ ਮੇਰਾ ਹੈ, ਉਹ ਮੇਰਾ ਹੈ ਅਤੇ ਉਹ ਸ਼ਰੇਆਮ ਹੈ। ਇਹ ਖੁੱਲ੍ਹੀ ਕਿਤਾਬ ਹੈ। ਮੈਂ ਕਿਸੇ ਤੋਂ ਕੁਝ ਨਹੀਂ ਲੁਕੋਇਆ। ਸਾਡੇ ਪਰਿਵਾਰ ਦੀ ਟਰਾਂਸਪੋਰਟ ਕੰਪਨੀ ਉਸ ਸਮੇਂ ਤੋਂ ਕੰਮ ਕਰ ਰਹੀ ਹੈ, ਜਦੋਂ ਪੰਜਾਬ ਸਾਂਝਾ ਸੀ। ਸਾਡੀ ਟਰਾਂਸਪੋਰਟ 1944 ਤੋਂ ਸੂਬੇ ਦੇ ਟਰਾਂਸਪੋਰਟ ਵਿਭਾਗ ਦੇ ਕੋਲ ਰਜਿਸਟਰਡ ਹੈ। ਜਦੋਂ ਹਰਿਆਣਾ ਤੇ ਹਿਮਾਚਲ, ਪੰਜਾਬ ਦੇ ਨਾਲ ਸਨ, ਉਸ ਸਮੇਂ ਵੀ ਸਾਡੀ ਕੰਪਨੀ ਦਾ ਹੈੱਡ ਆਫਿਸ ਸਿਰਸਾ ਵਿਚ ਹੋਇਆ ਕਰਦਾ ਸੀ। ਜਦੋਂ ਹਰਿਆਣਾ ਅਲੱਗ ਹੋਇਆ ਤਾਂ ਉਥੇ ਟਰਾਂਸਪੋਰਟ ਸੈਕਟਰ ਨੂੰ ਨੈਸ਼ਨੇਲਾਈਜ਼ ਕਰ ਦਿੱਤਾ ਗਿਆ ਤੇ ਪ੍ਰਾਈਵੇਟ ਆਪ੍ਰੇਟਰਾਂ ਦੀਆਂ ਬੱਸਾਂ ਖੋਹ ਲਈਆਂ ਸਨ, ਉਸ ਵਿਚ ਸਾਡੀਆਂ ਬੱਸਾਂ ਵੀ ਸ਼ਾਮਲ ਸਨ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/hUaiFAAA

📲 Get Jalandhar News on Whatsapp 💬