[kapurthala-phagwara] - ਬਾਦਲਾਂ ਨੂੰ ਦੇਸ਼-ਵਿਦੇਸ਼ 'ਚ ਕੋਈ ਸਿੱਖ ਮੰਨਣ ਨੂੰ ਤਿਆਰ ਨਹੀਂ : ਜਥੇਦਾਰ ਸਾਹੀ

  |   Kapurthala-Phagwaranews

ਕਪੂਰਥਲਾ, (ਮੱਲ੍ਹੀ)- ਜ਼ਿਲਾ ਕਾਂਗਰਸ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ, ਜੋ ਕਿ ਬੀਤੇ ਦਿਨੀਂ ਕੈਨੇਡਾ, ਅਮਰੀਕਾ ਤੇ ਇੰਗਲੈਂਡ ਦਾ ਦੌਰਾ ਕਰ ਕੇ ਆਏ ਹਨ, ਨੇ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿਚ ਬਾਦਲ ਪਰਿਵਾਰ ਨੂੰ ਕੋਈ ਸਿੱਖ ਮੰਨਣ ਨੂੰ ਤਿਆਰ ਨਹੀਂ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ 'ਚ ਦੋ ਨੌਜਵਾਨਾਂ ਨੂੰ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਸ਼ਹੀਦ ਕਰਨ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਚਿੱਟੇ ਦਾ ਸੌਦਾਗਰ ਬਿਕਰਮ ਸਿੰਘ ਮਜੀਠੀਆ ਵੀ ਪੂਰੀ ਤਰ੍ਹਾਂ ਪੰਜਾਬ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹੈ। ਜਥੇਦਾਰ ਸਾਹੀ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਭਰਵੀਂ ਅਪੀਲ ਕੀਤੀ ਹੈ ਕਿ ਇਨ੍ਹਾਂ ਚਾਰਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਅਤੇ ਰੋਸ ਵਜੋਂ ਹਰ ਪਿੰਡ, ਹਰ ਮੁਹੱਲੇ ਅਤੇ ਹਰ ਸ਼ਹਿਰ ਵਿਚ ਇਨ੍ਹਾਂ ਚਾਰਾਂ ਦੇ ਪੁਤਲੇ ਸਾੜੇ ਜਾਣ। ਜਥੇਦਾਰ ਸਾਹੀ ਨੇ ਕਿਹਾ ਕਿ ਕੋਈ ਬਾਦਲਦਲੀਆ ਵਿਦੇਸ਼ਾਂ ਦੀ ਧਰਤੀ 'ਤੇ ਪੈਰ ਨਹੀਂ ਰੱਖ ਸਕਦਾ। ਸਭ ਦਾ ਹਾਲ ਮਨਜੀਤ ਸਿੰਘ ਜੀ. ਕੇ. ਵਰਗਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਕੇਜਰੀਵਾਲ) ਦਾ ਵੀ ਵਿਦੇਸ਼ਾਂ ਵਿਚ ਅਕਾਲੀਆਂ ਵਾਲਾ ਹੀ ਹਸ਼ਰ ਹੋਵੇਗਾ।

ਇਥੇ ਪਡ੍ਹੋ ਪੁਰੀ ਖਬਰ — - http://v.duta.us/JnOZwwAA

📲 Get Kapurthala-Phagwara News on Whatsapp 💬