[kapurthala-phagwara] - ਲਾਪਤਾ ਨਾਬਾਲਗਾ ਪੁਲਸ ਵੱਲੋਂ ਬਰਾਮਦ, ਅਗਵਾਕਾਰ ਗ੍ਰਿਫਤਾਰ

  |   Kapurthala-Phagwaranews

ਟਾਂਡਾ ਉਡ਼ਮੁਡ਼, (ਮੋਮੀ, ਪੰਡਿਤ, ਕੁਲਦੀਸ਼)- ਪਿੰਡ ਬਘਿਆਡ਼ੀ ਨਾਲ ਸਬੰਧਤ 28 ਅਗਸਤ ਨੂੰ ਅਗਵਾ ਹੋਈ ਇਕ 14 ਵਰ੍ਹਿਆਂ ਦੀ ਨਾਬਾਲਗ ਲਡ਼ਕੀ ਨੂੰ ਟਾਂਡਾ ਪੁਲਸ ਨੇ ਬਰਾਮਦ ਕਰ ਲਿਆ ਹੈ ਅਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਵਾਲੇ ਦੋਸ਼ੀ ਨੂੰ ਵੀ ਟਾਂਡਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਸੁੱਖਾ ਨਿਵਾਸੀ ਚਕਰਾਲਾ ਵਜੋਂ ਹੋਈ ਹੈ। ਟਾਂਡਾ ਪੁਲਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਲਡ਼ਕੀ ਦੇ ਪਿਤਾ ਸੁਰਿੰਦਰ ਸਿੰਘ ਨੇ ਸ਼ੱਕ ਪ੍ਰਗਟ ਕਰਦੇ ਹੋਏ ਦੋਸ਼ ਲਾਇਆ ਸੀ ਕਿ ਉਸ ਦੀ ਧੀ ਨੂੰ ਕੋਈ ਵਿਅਕਤੀ ਵਿਆਹ ਕਰਵਾਉਣ ਜਾਂ ਮਾਰ ਦੇਣ ਦੀ ਨੀਅਤ ਨਾਲ ਅਗਵਾ ਕਰ ਕੇ ਲੈ ਗਿਆ ਹੈ। ਪੁਲਸ ਨੇ 29 ਅਗਸਤ ਨੂੰ ਮਾਮਲਾ ਦਰਜ ਕਰ ਕੇ ਨਾਬਾਲਗਾ ਅਤੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਸੀ। ਤਫਤੀਸ਼ੀ ਅਫਸਰ ਏ. ਐੱਸ. ਆਈ. ਮਨਿੰਦਰ ਕੌਰ ਨੇ ਦੱਸਿਆ ਕਿ ਕਿ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਨਾਬਾਲਗਾ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/07MvEwAA

📲 Get Kapurthala-Phagwara News on Whatsapp 💬