[ludhiana-khanna] - ਚੋਰ ਮੋਬਾਇਲ ਸ਼ਾਪ ’ਤੇ ਕਰ ਗਏ ਹੱਥ ਸਾਫ਼

  |   Ludhiana-Khannanews

ਲੁਧਿਆਣਾ, (ਰਿਸ਼ੀ)- ਥਾਣਾ ਡਵੀਜ਼ਨ ਨੰ. 7 ਦੇ ਇਲਾਕੇ ਇੰਦਰਾਪੁਰੀ, ਤਾਜਪੁਰ ਰੋਡ ’ਤੇ ਛੱਤ ਰਾਹੀਂ ਦਾਖਲ ਹੋਏ ਚੋਰ ਲੱਖਾਂ ਦੇ ਸਾਮਾਨ ’ਤੇ ਹੱਥ ਸਾਫ ਕਰ ਗਏ। ਬੁੱਧਵਾਰ ਸਵੇਰੇ ਸ਼ਾਪ ਖੋਲ੍ਹਣ ’ਤੇ ਮਾਲਕ ਨੂੰ ਚੋਰੀ ਬਾਰੇ ਪਤਾ ਲੱਗਾ। ਮੌਕੇ ’ਤੇ ਪਹੁੰਚੀ ਪੁਲਸ ਡਾਗ ਸੁਕੈਅਡ ਦੀ ਮਦਦ ਨਾਲ ਜਾਂਚ ਵਿਚ ਜੁਟ ਗਈ। ®ਜਾਣਕਾਰੀ ਦਿੰਦੇ ਹੋਏ ਕਿਸ਼ੋਰ ਨਗਰ ਦੇ ਰਹਿਣ ਵਾਲੇ ਰਵੀ ਲੂੰਬਾ ਨੇ ਦੱਸਿਆ ਕਿ ਉਸ ਦੀ ਲੂੰਬਾ ਮੋਬਾਇਲ ਦੇ ਨਾਂ ਨਾਲ ਸ਼ਾਪ ਹੈ। ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਰਾਤ 10 ਵਜੇ ਸ਼ਾਪ ਬੰਦ ਕਰ ਕੇ ਗਏ ਸਨ, ਸਵੇਰੇ 9.30 ਵਜੇ ਸ਼ਾਪ ਖੋਲ੍ਹੀ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਦੇਖ ਕੇ ਹੈਰਾਨ ਰਹਿ ਗਏ। ਚੋਰ ਛੱਤ ਰਾਹੀਂ ਦਾਖਲ ਹੋਏ ਅਤੇ 1 ਲੈਪਟਾਪ ਤੇ 20 ਤੋਂ 25 ਮੋਬਾਇਲ ਚੋਰੀ ਕਰ ਕੇ ਲੈ ਗਏ। ®ਪੁਲਸ ਅਨੁਸਾਰ ਸ਼ਾਪ ਵਿਚ ਕੈਮਰੇ ਤਾਂ ਲੱਗੇ ਹਨ ਪਰ ਉਹ ਚੱਲਦੇ ਨਹੀਂ ਹਨ। ਉਥੇ ਆਲੇ-ਦੁਆਲੇ ਇਲਾਕੇ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਦੀ ਛਾਣਬੀਣ ਕਰਨ ’ਤੇ ਰਾਤ 12.30 ਵਜੇ ਦੋ ਸ਼ੱਕੀ ਜਾਂਦੇ ਹੋਏ ਨਜ਼ਰ ਆਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਇਲਾਕੇ ਦੇ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਪੁਲਸ ਪ੍ਰਤੀ ਰੋਸ ਸੀ ਕਿ ਉਨ੍ਹਾਂ ਦੇ ਇਲਾਕੇ ਵਿਚ 2 ਮਹੀਨਿਆਂ ਵਿਚ 5 ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਸ ਇਕ ਵੀ ਚੋਰ ਨੂੰ ਨਹੀਂ ਫਡ਼ ਸਕੀ।

ਇਥੇ ਪਡ੍ਹੋ ਪੁਰੀ ਖਬਰ — - http://v.duta.us/bYhGiwAA

📲 Get Ludhiana-Khanna News on Whatsapp 💬