[ludhiana-khanna] - ਟੀਚਰ ਦੇ ਘਰੋਂ 12 ਤੋਲੇ ਸੋਨਾ ਤੇ 1.5 ਲੱਖ ਕੈਸ਼ ਚੋਰੀ

  |   Ludhiana-Khannanews

ਲੁਧਿਆਣਾ, (ਰਿਸ਼ੀ)- ਸਾਸ਼ਤਰੀ ਨਗਰ ਸਥਿਤ ਆਰ. ਐੱਸ. ਮਾਡਲ ਸਕੂਲ ਦੀ ਟੀਚਰ ਦੇ ਘਰੋਂ ਜਨਮ ਅਸ਼ਟਮੀ ਵਾਲੇ ਦਿਨ ਚੋਰ 12 ਤੋਲੇ ਸੋਨਾ ਤੇ 1.5 ਲੱਖ ਕੈਸ਼ ਚੋਰੀ ਕਰ ਕੇ ਲੈ ਗਏ। ਇਸ ਮਾਮਲੇ ’ਚ ਥਾਣਾ ਦੁੱਗਰੀ ਦੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਬਖਸ਼ ਰਾਏ ਨਿਵਾਸੀ ਪੱਖੋਵਾਲ ਰੋਡ ਨੇ ਦੱਸਿਆ ਕਿ ਉਹ ਇੰਸ਼ੋਰੈਂਸ਼ ਕੰਪਨੀ ’ਚ ਕੰਮ ਕਰਦਾ ਹੈ ਤੇ ਪਤਨੀ ਸੁਨੀਤਾ ਬਾਲਾ ਸਕੂਲ ’ਚ ਟੀਚਰ ਹੈ। ਸੋਮਵਾਰ ਸਵੇਰੇ 9.30 ਵਜੇ ਹਰ ਰੋਜ਼ ਦੀ ਤਰ੍ਹਾਂ ਘਰੋਂ ਕੰਮ ’ਤੇ ਚਲਾ ਗਿਆ। ਜਨਮ ਅਸ਼ਟਮੀ ਦੀ ਛੁੱਟੀ ਹੋਣ ਕਾਰਨ ਪਤਨੀ ਘਰ ਸੀ। ਦੁਪਹਿਰ 3 ਵਜੇ ਉਹ ਬੇਟੀ ਨਾਲ ਸ਼ਾਪਿੰਗ ਕਰਨ ਜਵਾਹਰ ਨਗਰ ਕੈਂਪ ਚਲੀ ਗਈ। 5.30 ਵਜੇ ਜਦੋਂ ਘਰ ਵਾਪਸ ਆ ਕੇ ਉਸ ਨੇ ਦੇਖਿਆ ਕਿ ਮੇਨ ਗੇਟ ਦਾ ਲੌਕ ਖੁੱਲ੍ਹਾ ਹੋਇਆ ਸੀ ਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ, ਜਿਸ ਤੋਂ ਬਾਅਦ ਤੁਰੰਤ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਗਈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/gxkpOwAA

📲 Get Ludhiana-Khanna News on Whatsapp 💬