[ludhiana-khanna] - ਸਕੂਲੀ ਬੱਸ ਨੇ ਐਕਟਿਵਾ ਨੂੰ ਮਾਰੀ ਟੱਕਰ, ਕਾਲਜ ਵਿਦਿਆਰਥਣ ਦੀ ਮੌਤ

  |   Ludhiana-Khannanews

ਲੁਧਿਆਣਾ, (ਮਹੇਸ਼)- ਨੂਰਵਾਲਾ ਰੋਡ ’ਤੇ ਮੰਗਲਵਾਰ ਨੂੰ ਇਕ ਨਿੱਜੀ ਸਕੂਲ ਦੀ ਬੱਸ ਦੀ ਟੱਕਰ ਕਾਰਨ ਐਕਟਿਵਾ ਸਵਾਰ ਇਕ ਕਾਲਜ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂਕਿ ਦੂਜੀ ਗੰਭੀਰ ਜ਼ਖਮੀ ਹੋ ਗਈ। ਜੋਧੇਵਾਲ ਪੁਲਸ ਨੇ ਜ਼ਖਮੀ ਸੰਦੀਪ ਕੌਰ ਦੀ ਸ਼ਿਕਾਇਤ ’ਤੇ ਬੱਸ ਦੇ ਅਣਪਛਾਤੇ ਚਾਲਕ ਖਿਲਾਫ ਪਰਚਾ ਦਰਜ ਕਰ ਕੇ ਕੇਸ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਰੁਪਿੰਦਰ ਕੌਰ ਵਜੋਂ ਹੋਈ ਹੈ।

®ਸੰਦੀਪ ਨੇ ਦੱਸਿਆ ਕਿ ਹਰ ਰੋਜ਼ ਵਾਂਗ ਉਹ ਤੇ ਉਸ ਦੀ ਸਹੇਲੀ ਰੁਪਿੰਦਰ ਐਕਟਿਵਾ ’ਤੇ ਐੱਸ. ਡੀ. ਪੀ. ਕਾਲਜ ਤੋਂ ਵਾਪਸ ਘਰ ਪਰਤ ਰਹੀਆਂ ਸਨ। ਜਦੋਂ ਉਹ ਸ਼ਿਵਪੁਰੀ ਤੋਂ ਨੂਰਵਾਲਾ ਰੋਡ ’ਤੇ ਪੁੱਜੀਆਂ ਤਾਂ ਸਕੂਲ ਬੱਸ ਦੇ ਚਾਲਕ ਨੇ ਤੇਜ਼ ਰਫਤਾਰ ਨਾਲ ਲਾਪ੍ਰਵਾਹੀ ਵਰਤਦੇ ਹੋਏ ਉਨ੍ਹਾਂ ਦੀ ਟੈਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰੁਪਿੰਦਰ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਤੇ ਰੁਪਿੰਦਰ ਨੂੰ ਇਲਾਜ ਲਈ ਸੀ. ਐੱਮ. ਸੀ. ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਰੁਪਿੰਦਰ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/BOOtcQAA

📲 Get Ludhiana-Khanna News on Whatsapp 💬