[moga] - ਮਹੰਤ ਨੇ ਲਾਇਆ ਦੋਸਤ 'ਤੇ ਕੁਕਰਮ ਕਰਨ ਦਾ ਦੋਸ਼

  |   Moganews

ਮੋਗਾ (ਆਜ਼ਾਦ) - ਮੋਗਾ ਨਿਵਾਸੀ ਆਪਣੇ ਆਪ ਨੂੰ ਮਹੰਤ ਦੱਸਣ ਵਾਲੇ 30 ਸਾਲਾ ਨੌਜਵਾਨ ਨੇ ਆਪਣੇ ਦੋਸਤ 'ਤੇ ਕੁਕਰਮ ਕਰਨ ਦਾ ਦੋਸ਼ ਲਾਇਆ ਹੈ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਸਿਟੀ ਮੋਗਾ ਨੂੰ ਦਿੱਤੀ।

ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਹਰਿਆਣਾ 'ਚ ਲੱਗਦੇ ਕਪਾਲਮੋਚਣ ਦੇ ਮੇਲੇ 'ਤੇ ਗਿਆ ਸੀ, ਜਿੱਥੇ ਉਸ ਨੂੰ ਇਕ ਬਰਨਾਲੇ ਦਾ ਨੌਜਵਾਨ ਮਿਲਿਆ। ਮੁਲਾਕਾਤ ਤੋਂ ਬਾਅਦ ਸਾਡੀ ਆਪਸ 'ਚ ਦੋਸਤੀ ਹੋ ਗਈ ਅਤੇ ਉਹ ਮੋਗਾ ਆਇਆ ਹੋਇਆ ਸੀ। ਬੀਤੀ ਰਾਤ ਉਸ ਨੇ ਮੇਰੇ ਘਰ ਜ਼ਬਰਦਸਤੀ ਦਾਖਲ ਹੋ ਕੇ ਮੇਰੇ ਨਾਲ ਕੁਕਰਮ ਕੀਤਾ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਜਤਿੰਦਰ ਸਿੰਘ ਨੇ ਕਿਹਾ ਕਿ ਪੁਲਸ ਮੁਲਾਜ਼ਮਾਂ ਨੂੰ ਪੀੜਤ ਦੇ ਬਿਆਨ ਦਰਜ ਕਰਨ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ ਅਤੇ ਮੈਡੀਕਲ ਰਿਪੋਰਟ ਅਤੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।

ਇਥੇ ਪਡ੍ਹੋ ਪੁਰੀ ਖਬਰ — - http://v.duta.us/PLYJ8QAA

📲 Get Moga News on Whatsapp 💬