[patiala] - ‘ਅਧਿਆਪਕ ਦਿਵਸ’ ’ਤੇ ਅਧਿਆਪਕਾਂ ਦੀ ਤ੍ਰਾਸਦੀ

  |   Patialanews

ਪਟਿਆਲਾ, (ਜੋਸਨ)- ਵਿਭਾਗੀ ਨਿਯਮਾਂ ਤਹਿਤ ਮੈਰਿਟ ਦੇ ਆਧਾਰ ’ਤੇ ਠੇਕੇ ਉੱਤੇ ਭਰਤੀ ਹੋਏ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ 10 ਸਾਲਾਂ ਬਾਅਦ ਤਨਖਾਹ ’ਤੇ 75 ਫੀਸਦੀ ਕੱਟ ਲਾ ਕੇ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਲਈ ਲਏ ਜਾ ਰਹੇ ਫ਼ੈਸਲੇ ਦੇ ਵਿਰੋਧ ਵਿਚ ਅਧਿਆਪਕਾਂ ਨੇ ਆਪਣੀ ਸਕੂਲ ਡਿਊਟੀ ਦੌਰਾਨ ਕਾਲੇ ਬਿੱਲੇ, ਕਾਲੀਆਂ ਪੱਟੀਆਂ ਅਤੇ ਕਾਲੇ ਕੱਪਡ਼ੇ ਪਾ ਕੇ ਵੱਖ-ਵੱਖ ਢੰਗ ਨਾਲ ਰੋਸ ਪ੍ਰਗਟ ਕੀਤਾ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਰੋਸ-ਪੱਤਰ ਦਿੱਤਾ। ਸਟੇਟ ਕਮੇਟੀ ਮੈਂਬਰ ਹਰਦੀਪ ਟੋਡਰਪੁਰ ਨੇ ਦੱਸਿਆ ਕਿ ਕਿਸੇ ਦੇਸ਼ ਦੇ ਚਪਡ਼ਾਸੀ ਦੇ ਅਹੁਦੇ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਪਦ ਤੱਕ ਪਹੁੰਚੇ ਕਿਸੇ ਵੀ ਵਿਅਕਤੀ ਦੇ ਵਿਅਕਤਿੱਤਵ ਨੂੰ ਤਰਾਸ਼ਣ ’ਚ ਜੋ ਅਹਿਮ ਯੋਗਦਾਨ ਕਿਸੇ ਅਧਿਆਪਕ ਦਾ ਹੁੰਦਾ ਹੈ, ਉਹ ਹੋਰ ਕਿਸੇ ਦਾ ਨਹੀਂ ਹੁੰਦਾ। ਅਧਿਆਪਕ ਦੇ ਸਨਮਾਨ ਲਈ ਬਣਾਏ ਵਿਸ਼ੇਸ਼ ਦਿਹਾਡ਼ੇ ‘ਅਧਿਆਪਕ ਦਿਵਸ’ ’ਤੇ ਪੰਜਾਬ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਨੇ ਰਾਸ਼ਟਰ ਨਿਰਮਾਤਾ ਅਧਿਆਪਕ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ, ਜਿਸ ਕਰ ਕੇ ‘ਅਧਿਆਪਕ ਦਿਵਸ’ ਮਨਾਉਣ ਦੀ ਬਜਾਏ ਹਰ ਅਧਿਆਪਕ ਇਸ ਦਿਨ ਨੂੰ ਅਧਿਆਪਕ-ਜਗਤ ਲਈ ‘ਕਾਲੇ ਦਿਨ’ ਦੇ ਰੂਪ ’ਚ ਵੇਖ ਰਿਹਾ ਹੈ। ਜ਼ਿਲਾ ਪ੍ਰਧਾਨ ਭਰਤ ਕੁਮਾਰ ਅਤੇ ਜਨਰਲ ਸਕੱਤਰ ਹਰਵਿੰਦਰ ਰੱਖਡ਼ਾ ਨੇ ਕਿਹਾ ਕਿ ਦਸ ਸਾਲਾਂ ਤੋਂ ਠੇਕੇ ’ਤੇ ਕੰਮ ਕਰ ਰਹੇ ਐੱਸ. ਐੱਸ. ਏ./ਰਮਸਾ ਅਧਿਆਪਕਾਂ ਤੇ ਪੰਜਾਬ ਸਰਕਾਰ ਰੈਗੂਲਰ ਕਰਨ ਦੇ ਮਾਡ਼ੇ ਫੈਸਲੇ ਧੱਕੇ ਨਾਲ ਠੋਸਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਵਿਰੋਧ ਉਹ ‘ਅਧਿਆਪਕ ਦਿਵਸ’ ਨੂੰ ਅਧਿਆਪਕ-ਜਗਤ ਲਈ ‘ਕਾਲਾ ਦਿਵਸ’ ਕਰਾਰ ਦਿੰਦੇ ਹਨ। ਸਰਕਾਰ ਦੇ ਇਸ ਕਾਲੇ ਕਾਰਨਾਮੇ ਨੂੰ ਉਹ ਕਿਸੇ ਵੀ ਹਾਲਤ ’ਚ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੇ ਚਾਰ ਮਹੀਨਿਆਂ ਤੋਂ ਉਹ ਆਪਣੀਆਂ ਤਨਖਾਹਾਂ ਨੂੰ ਤਰਸ ਰਹੇ ਹਨ। ਪੰਜਾਬ ਸਰਕਾਰ ਐੱਸ. ਐੱਸ. ਏ./ਰਮਸਾ ਅਧਿਆਪਕਾਂ ਦੀ ਤਨਖਾਹ ਘਟਾ ਕੇ ਇਕ ਦਿਹਾਡ਼ੀਦਾਰ ਮਜ਼ਦੂਰ ਜਿੰਨੀ ਕਰ ਰਹੀ ਹੈ। ਅਜਿਹੇ ਆਰਥਕ ਸ਼ੋਸ਼ਣ ਦਾ ਸ਼ਿਕਾਰ ਹੋਣ ਜਾ ਰਹੇ ਐੱਸ. ਐੱਸ. ਏ./ਰਮਸਾ ਅਧਿਆਪਕ ਪਹਿਲਾਂ ਹੀ ਪਿਛਲੇ 5 ਸਾਲਾਂ ਤੋਂ ਝੂਠੇ ਪੁਲਸ ਕੇਸਾਂ ਦੀਆਂ ਤਰੀਕਾਂ ਭੁਗਤ-ਭੁਗਤ ਕੇ ਮਾਨਸਿਕ ਤੇ ਸਮਾਜਕ ਤੌਰ ’ਤੇ ਪਿਸ ਰਹੇ ਹਨ। ਅਜਿਹੇ ਹਾਲਾਤ ’ਚ ਉਨ੍ਹਾਂ ਲਈ ‘ਅਧਿਆਪਕ ਦਿਵਸ’ ਦਾ ਮਹੱਤਵ ਨਹੀਂ ਰਹਿ ਜਾਂਦਾ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/aPj33gAA

📲 Get Patiala News on Whatsapp 💬