[patiala] - ਐੱਸ. ਸੀ./ਐੱਸ. ਟੀ. ਐਕਟ ਦੇ ਖਿਲਾਫ ਅੱਜ ਬੰਦ ਰਹੇਗਾ ਪਟਿਆਲਾ

  |   Patialanews

ਪਟਿਆਲਾ, (ਜ.ਬ.)- ਐੱਸ. ਸੀ./ਐੱਸ. ਟੀ. ਐਕਟ ਦੇ ਖਿਲਾਫ 6 ਸਤੰਬਰ ਨੂੰ ਦਿੱਤੀ ਗਈ ਭਾਰਤ ਬੰਦ ਦੀ ਕਾਲ ਦੇ ਤਹਿਤ ਸ਼ਾਹੀ ਸ਼ਹਿਰ ਪਟਿਆਲਾ ਵੀ ਪੂਰੀ ਤਰ੍ਹਾਂ ਬੰਦ ਰਹੇਗਾ। ਜਨਰਲ ਸਮਾਜ ਨਾਲ ਸਬੰਧਤ ਵੱਖ-ਵੱਖ ਸੰਗਠਨਾਂ ਨੇ ਸਾਂਝੀ ਮੀਟਿੰਗ ਕਰਕੇ ਇਸ ਸੰਬੰਧੀ ਅਹਿਮ ਫੈਸਲਾ ਕੀਤਾ। ਇਸ ਮੀਟਿੰਗ ਵਿਚ ਵਪਾਰ ਬਚਾਅ ਸੰਘਰਸ਼ ਕਮੇਟੀ, ਜਨਰਲ ਸਮਾਜ, ਸਮਾਨਤਾ ਮੰਚ, ਬ੍ਰਾਹਮਣ ਸਮਾਜ, ਖੱਤਰੀ ਸਮਾਜ, ਅਗਰਵਾਲ ਸਮਾਜ ਤੋਂ ਇਲਾਵਾ ਜਨਰਲ ਕੈਟਾਗਰੀ ਅਤੇ ਪੱਛਡ਼ੀ ਸ਼੍ਰੇਣੀ ਕੈਟਾਗਰੀ ਦੀਆਂ ਵੱਖ-ਵੱਖ ਸੰਸਥਾਵਾਂ ਇਕੱਠੀਆਂ ਹੋਈਆਂ। ਇਸ ਮੀਟਿੰਗ ਵਿਚ ਇਕ ਆਵਾਜ਼ ਵਿਚ ਫੈਸਲਾ ਕੀਤਾ ਗਿਆ ਕਿ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਐੱਸ. ਸੀ./ਐੱਸ. ਟੀ. ਐਕਟ ਖਿਲਾਫ 6 ਸਤੰਬਰ ਨੂੰ ਪਟਿਆਲਾ ਬੰਦ ਰੱਖਿਆ ਜਾਵੇਗਾ। ਸਮੂਹ ਵਪਾਰਕ ਸੰਸਥਾਨ, ਸਕੂਲ, ਕਾਲਜ ਸਮੇਤ ਸਰਕਾਰੀ ਦਫ਼ਤਰ ਵੀ ਬੰਦ ਰੱਖੇ ਜਾਣਗੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਜਨਰਲ ਸਮਾਜ ਬੇਹੱਦ ਮੁਸ਼ਕਲਾਂ ਵਿਚੋਂ ਲੰਘ ਰਿਹਾ ਹੈ, ਜਿਥੇ ਰਿਜ਼ਰਵੇਸ਼ਨ ਰਾਹੀਂ ਪ੍ਰਤਿਭਾਵਾਨ ਨੌਜਵਾਨਾਂ ਨੂੰ ਨੌਕਰੀਆਂ ਤੋਂ ਦੂਰ ਰੱਖਿਆ ਜਾ ਰਿਹਾ ਹੈ, ਉਥੇ ਪ੍ਰਮੋਸ਼ਨ ਵਿਚ ਵੀ ਰਿਜ਼ਰਵੇਸ਼ਨ ਦੇ ਕੇ ਜਨਰਲ ਵਰਗ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਨਰਲ ਸਮਾਜ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਜਨਰਲ ਸਮਾਜ ਦੇ ਲੱਖਾਂ ਗਰੀਬ ਲੋਕ ਪਡ਼੍ਹਾਈ ਤੋਂ ਵਾਂਝੇ ਹਨ। ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਦਾ ਸਿਰਫ ਇਸ ਲਈ ਨਹੀਂ ਮਿਲ ਰਿਹਾ ਕਿ ਉਹ ਜਨਰਲ ਸਮਾਜ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਐੱਸ. ਸੀ./ਐੱਸ. ਟੀ. ਐਕਟ ਦਾ ਹਮੇਸ਼ਾ ਹੀ ਦੁਰਉਪਯੋਗ ਹੋਇਆ ਹੈ। ਰਿਜ਼ਰਵੇਸ਼ਨ ਸਿਰਫ ਆਰਥਿਕ ਆਧਾਰ ’ਤੇ ਹੋਣੀ ਚਾਹੀਦੀ ਹੈ ਨਾ ਕਿ ਜਾਤੀ ਆਧਾਰ ਹੈ। ਪ੍ਰਮੋਸ਼ਨ ਵਿਚ ਰਿਜ਼ਰਵੇਸ਼ਨ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਵੀਰਵਾਰ ਨੂੰ ਜਿਥੇ ਮੁਕੰਮਲ ਬੰਦ ਰੱਖਿਆ ਜਾਵੇਗਾ, ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਡੀ. ਸੀ. ਪਟਿਆਲਾ ਨੂੰ ਮੰਗ ਪੱਤਰ ਦਿੱਤੇ ਜਾਣਗੇ। ਜਨਰਲ ਸਮਾਜ ਦੇ ਸਮੂਹ ਲੋਕ ਸਵੇਰੇ ਸਾਢੇ 9 ਵਜੇ ਸ਼ੇਰਾਂਵਾਲਾ ਗੇਟ ਵਿਖੇ ਇਕੱਠੇ ਹੋਣਗੇ ਅਤੇ ਇਕ ਵੱਡੀ ਰੈਲੀ ਕੱਢਣਗੇ। ਇਸ ਮੀਟਿੰਗ ਵਿਚ ਰਾਕੇਸ਼ ਗੁਪਤਾ, ਸਤ ਪ੍ਰਕਾਸ਼ ਭਾਰਦਵਾਜ, ਐੱਸ. ਪੀ. ਗੋਇਲ, ਕੁਲਜੀਤ ਸਿੰਘ, ਸੁਖਵੀਰ ਸਿੰਘ ਪੰਜਾਬੀ ਯੂਨੀਵਰਸਿਟੀ, ਅਨਿਲ ਸ਼ਰਮਾ, ਰੋਸ਼ਨ ਲਾਲ ਬ੍ਰਾਹਮਣ ਸਮਾਜ ਪਟਿਆਲਾ, ਬਲਦੇਵ ਸ਼ਰਮਾ, ਸਤੀਸ਼ ਕੁਮਾਰ, ਜਸਵੰਤ ਸਿੰਘ ਕਾਹਲੋਂ, ਕੁੰਦਨ ਗੋਗੀਆ, ਪਰਮਜੀਤ ਸਿੰਘ, ਰਾਜੀਵ ਬਾਂਸਲ, ਬਲਬੀਰ ਸਿੰਘ, ਮਨਜੀਤ ਸਿੰਘ ਗਿੱਲ ਹੈਲਥ ਐਸੋਸੀਏਸ਼ਨ, ਰਾਜਨ ਸਿੰਗਲਾ, ਰਾਜੇਸ਼ ਗੁਪਤਾ, ਜਸਬੀਰ ਸਿੰਘ, ਅਸ਼ੋਕ ਸ਼ਰਮਾ ਕਰਹੇਡ਼ੀ, ਨਰਿੰਦਰ ਸਹਿਗਲ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।

ਇਥੇ ਪਡ੍ਹੋ ਪੁਰੀ ਖਬਰ — - http://v.duta.us/8PmpTQAA

📲 Get Patiala News on Whatsapp 💬