[patiala] - ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੇ ਸਾਡ਼ਿਆ ਮੋਦੀ ਸਰਕਾਰ ਦਾ ਪੁਤਲਾ

  |   Patialanews

ਪਟਿਆਲਾ, (ਬਲਜਿੰਦਰ, ਰਾਣਾ)- ਕੇਂਦਰ ਸਰਕਾਰ ਵਲੋਂ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਤੋਂ ਭਡ਼ਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਪਟਿਆਲਾ ਇਕਾਈ ਵਲੋਂ ਕੁੱਝ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਫੁਆਰਾ ਚੌਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਮਹਾਰਾਸ਼ਟਰ ਪੁਲਸ ਵਲੋਂ ਸਾਜ਼ਿਸ਼ ਦੇ ਤਹਿਤ ਮਨੁੱਖੀ ਅਧਿਕਾਰਾਂ ਦੇ ਰਾਖੇ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ ਤੇ ਉਘੀ ਪੱਤਰਕਾਰ ਕੰਨਡ਼ ਲੇਖਿਕਾ ਨੂੰ ਬੁੱਧੀਜੀਵੀਆਂ ਵਲੋਂ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਰੈਲੀ ਦੀ ਅਗਵਾਈ ਡਾ. ਰਣਜੀਤ ਸਿੰਘ ਘੁੰਮਣ (ਜਮਹੂਰੀ ਅਧਿਕਾਰ ਸਭਾ ਨਿਰਮਲ ਸਿੰਘ ਧਾਲੀਵਾਲ (ਏਟਕ), ਰਮਿੰਦਰ ਸਿੰਘ ਪਟਿਆਲਾ (ਲੋਕ ਸੰਘਰਸ਼ ਕਮੇਟੀ), ਅਮਰਜੀਤ ਸਿੰਘ ਘਨੌਰ (ਜੇ. ਪੀ. ਐੱਮ. ਓ.), ਡਾ. ਦਰਸ਼ਨ ਪਾਲ (ਬੀ. ਕੇ. ਯੂ. ਡਕੌਂਦਾ), ਗੁਰਪ੍ਰੀਤ ਸਿੰਘ (ਪੀ. ਐੱਸ. ਯੂ. ਲਲਕਾਰ) ਸੰਚਾਲਨ ਕਮੇਟੀ ਨੇ ਸ਼ਹਿਰ ਅੰਦਰ ਮਾਰਚ ਕਰਕੇ ਫੁਹਾਰਾ ਚੌਕ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਵਿਧੂ ਸ਼ੇਖਰ ਭਾਰਦਵਾਜ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਦੇਸ਼ ਦੇ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਿਆ ਹੈ ਅਤੇ ਦੇਸ਼ ਅੰਦਰ ਫਿਰਕਾਪ੍ਰਸਤੀ ਅਤੇ ਕਾਰਪੋਰੇਟ ਲੁੱਟ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸੰਘਰਸ਼ ਨੂੰ ਪੰਜਾਬ ਪੱਧਰ ’ਤੇ ਫੈਲਾਉਣ ਲਈ ਕੱਲ ਲੁਧਿਆਣਾ ਵਿਖੇ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦੀ ਗਈ ਹੈ। ਅੱਜ ਦੀ ਰੈਲੀ ਤੇ ਰੋਸ ਮਾਰਚ ਵਿੱਚ ਲੋਕ ਸੰਘਰਸ਼ ਕਮੇਟੀ ਪਟਿਆਲਾ ਵੱਲੋਂ ਰਾਮਿੰਦਰ ਪਟਿਆਲਾ, ਇਨਕਲਾਬੀ ਲੋਕ ਮੋਰਚਾ ਵਲੋਂ ਸਤਵੰਤ ਸਿੰਘ ਵਜੀਦਪੁਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵਲੋਂ ਰਛਪਿੰਦਰ ਜਿੰਮੀ, ਡੈਮੋਕਰੇਟਿਕ ਸਟੂਡੈਂਟ ਯੂਨੀਅਨ ਵਲੋਂ ਜ਼ਸਪ੍ਰੀਤ ਕੌਰ, ਏਟਕ ਵਲੋਂ ਨਿਰਮਲ ਸਿੰਘ ਧਾਲੀਵਾਲ, ਭਾਰਤੀ ਕਿਸਾਨ ਯੂਨੀਅਨ ਵਲੋਂ ਮਾਸਟਰ ਸੁੱਚਾ ਸਿੰਘ, ਦੋਧੀ ਯੂਨੀਅਨ, ਇਸਤਰੀ ਜਾਗ੍ਰਿਤੀ ਮੰਗ ਨੌਜਵਾਨ ਭਾਰਤ ਸਭਾ, ਪੀ. ਡਬਲਿਯੂ. ਡੀ. ਵਰਕਰ ਯੂਨੀਅਨ ਦੇ ਦਰਸ਼ਨ ਸਿੰਘ ਬੇਲੂ ਮਾਜਰਾ, ਡਾ. ਸੁਰਜੀਤ ਸਿੰਘ, ਪੀ. ਐੱਸ. ਯੂ. ਲਲਕਾਰ, ਪੀ. ਐੱਸ. ਯੂ. ਵੱਲੋਂ ਅਮਨਦੀਪ ਸਿੰਘ, ਡੈਮੋਕੇਰਟਿਕ ਲਾਇਰਜ਼ ਐਸੋਸੀਏਸ਼ਨ ਐਡਵੋਕੇਟ ਹਰਬੰਸ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ, ਐਡਵੋਕੇਟ ਰਾਜੀਵ ਲੋਹਟਬੱਦੀ, ਟੀ. ਐੱਸ. ਯੂ. ਯੂਨੀਅਨ ਅਾਜ਼ਾਦ ਵਲੋਂ ਸ਼੍ਰੀ ਵਿਜੇ ਦੇਵ ਨੇ ਭਾਗ ਲਿਆ।

ਇਥੇ ਪਡ੍ਹੋ ਪੁਰੀ ਖਬਰ — - http://v.duta.us/L55FEwAA

📲 Get Patiala News on Whatsapp 💬