[patiala] - ਨਾਭਾ : ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ ਯਾਦ 'ਚ ਲਾਇਆ ਖੂਨਦਾਨ ਕੈਂਪ
ਨਾਭਾ (ਜਗਨਾਰ, ਪੁਰੀ, ਭੁਪਾ, ਗੋਇਲ) - ਸਥਾਨਕ ਰੋਟਰੀ ਕਲੱਬ ਵਿਖੇ ਅੱਜ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ ਯਾਦ 'ਚ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਐੱਸ. ਡੀ. ਐੱਮ. ਕਾਲਾ ਰਾਮ ਕਾਂਸਲ ਤੇ ਡੀ.ਐੱਸ.ਪੀ. ਦਵਿੰਦਰ ਅਤਰੀ ਵਲੋਂ ਕੀਤਾ ਗਿਆ। ਇਸ ਮੌਕੇ ਰਾਜਿੰਦਰਾ ਹਸਪਤਾਲ ਦੀ ਟੀਮ ਨੇ ਪਹੁੰਚ ਕੇ ਖੂਨ ਇਕੱਤਰ ਕੀਤਾ ।
ਇਸ ਦੌਰਾਨ ਇਕੱਤਰ ਖ਼ੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਐੱਸ. ਡੀ. ਐੱਮ. ਕਾਲਾ ਰਾਮ ਕਾਂਸਲ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਇਸ ਕਰਕੇ ਸਾਨੂੰ ਖੂਨਦਾਨ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ।ਡੀ.ਐੱਸ.ਪੀ. ਦਵਿੰਦਰ ਅੱਤਰੀ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਇਕ ਪਾਸੇ ਸਮਾਜ ਭਲਾਈ ਕੰਮਾਂ ਲਈ ਮੋਹਰੀ ਹੋ ਕੇ ਕੰਮ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਇਸ ਗਰੁਪ ਵੱਲੋਂ ਲੋੜਵੰਦਾਂ ਦੀ ਮਦਦ ਲਈ ਅਨੇਕਾ ਕਾਰਜ ਸ਼ੁਰੂ ਕੀਤੇ ਗਏ ਹਨ, ਜੋ ਅਤਿ ਸਰਾਹੁਣ ਯੋਗ ਹਨ ।ਮੱਖਣ ਸਿੰਘ ਲਾਲਕਾ,&ਨਗਰ ਕਾਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ, ਅਬਜਿੰਦਰ ਸਿੰਘ ਯੋਗੀ, ਦਰਸ਼ਨ ਅਰੋੜਾ, ਸਾਬਕਾ ਪ੍ਰਧਾਨ ਪਵਨ ਗਰਗ ਅਤੇ ਨਿਤਨ ਜੈਨ ਨੇ ਇਸ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ ।ਇਸ ਕੈਂਪ ਦੌਰਾਨ 100 ਯੂਨਿਟ ਤੋਂ ਵੱਧ ਖ਼ੂਨ ਇਕੱਤਰ ਕੀਤਾ ਗਿਆ। ਇਸ ਕੈਂਪ 'ਚ ਰੋਟਰੀ ਕਲੱਬ ਤੋਂ ਇਲਾਵਾ ਕਈ ਸੰਸਥਾਵਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਤੇ ਪੰਜਾਬ ਕੇਸਰੀ ਗਰੁੱਪ ਦੇ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ ।
ਇਥੇ ਪਡ੍ਹੋ ਪੁਰੀ ਖਬਰ — - http://v.duta.us/FUO6BwAA