[ropar-nawanshahar] - ਜਮਹੂਰੀ ਅਧਿਕਾਰ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ

  |   Ropar-Nawanshaharnews

ਨਵਾਂਸ਼ਹਿਰ, (ਤ੍ਰਿਪਾਠੀ)- ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤਹਿਤ ਅੱਜ ਮਜ਼ਦੂਰ-ਕਿਸਾਨ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਉੱਘੇ ਬੁੱਧੀਜੀਵੀਆਂ ਅਤੇ ਜਮਹੂਰੀਅਤ ਦੇ ਕਾਰਕੁੰਨ ਪ੍ਰੋ. ਵਰਾਵਰ ਰਾਓ, ਗੌਤਮ ਨਵਲੱਖਾ, ਐਡਵੋਕੇਟ ਸੁਧਾ ਭਾਰਦਵਾਜ, ਅਰੁਣ ਫਰੇਰਾ ਅਤੇ ਵਰਨੇਨਾ ਗੌਂਸਾਲਵੇਜ਼ ਨੂੰ ਸ਼ਹਿਰੀ ਮਾਉਵਾਦੀ ਕਰਾਰ ਦੇਣ ਦੇ ਮਨਘੜਤ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਅਾਂ ਜਮਹੂਰੀ ਅਧਿਕਾਰ ਸਭਾ ਦੇ ਜਸਵੀਰ ਦੀਪ, ਐਡਵੋਕੇਟ ਦਲਜੀਤ ਸਿੰਘ, ਬੂਟਾ ਸਿੰਘ, ਰੁਪਿੰਦਰ ਕੌਰ, ਸੁਖਜਿੰਦਰ ਸਿੰਘ ਮਾਹਿਲ, ਬਲਜੀਤ ਸਿੰਘ ਧਰਮਕੋਟ, ਸੁਰਿੰਦਰ ਸਿੰਘ ਬੈਂਸ ਅਤੇ ਕਮਲਜੀਤ ਸਨਾਵਾ ਨੇ ਕਿਹਾ ਕਿ ਮੋਦੀ ਸਰਕਾਰ ਅਪਣੀ ਨਾਕਾਮੀਆਂ ਨੂੰ ਧਿਆਨ ਹਟਾਉਣ ਲਈ ਸ਼ਹਿਰੀ ਮਾਉਵਾਦੀ ਦਾ ਡਰ ਪੈਦਾ ਕਰ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੁੱੱਧੀਜੀਵੀਆਂ ਖਿਲਾਫ਼ ਦਰਜ ਕੀਤੇ ਝੂਠੇ ਪੁਲਸ ਮਾਮਲੇ ਰੱਦ ਕਰਕੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਸ਼ਹਿਰੀ ਮਾਉਵਾਦ ਦੇ ਨਾਮ ’ਤੇ ਬੁੱਧੀਜੀਵੀਆਂ ਦੇ ਘਰਾਂ ਵਿਚ ਮਾਰੇ ਜਾ ਰਹੇ ਛਾਪੇ ਤੁਰੰਤ ਰੋਕਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੋਸ ਮੁਜ਼ਾਹਰਿਅਾਂ ਦੇ ਮਾਮਲੇ ਵਿਚ ਪਾਸ ਕੀਤਾ ਜਾ ਰਿਹਾ 295 ਏ ਐਕਟ ਜਮਹੂਰੀਅਤ ਦੀ ਹੱਤਿਆ ਕਰਨ ਵਾਲਾ ਹੈ ਅਤੇ ਇਸ ਤਰ੍ਹਾਂ ਦੇ ਐਕਟ ਦਾ ਉਨ੍ਹਾਂ ਦੀ ਜਥੇਬੰਦੀ ਘੋਰ ਵਿਰੋਧ ਕਰਦੀ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/zxwROAAA

📲 Get Ropar-Nawanshahar News on Whatsapp 💬