[ropar-nawanshahar] - ਮਸ਼ਾਲ ਮਾਰਚ ਕਰ ਕੇ ਕੱਢੀ ਭੜਾਸ

  |   Ropar-Nawanshaharnews

ਨਵਾਂਸ਼ਹਿਰ, (ਤ੍ਰਿਪਾਠੀ)- ਅਧਿਆਪਕ ਵਿਰੋਧੀ ਨੀਤੀਆਂ ’ਤੇ ਰੋਸ ਜ਼ਾਹਿਰ ਕਰਦੇ ਹੋਏ 5178 ਅਧਿਆਪਕ ਯੂੁਨੀਅਨ ਨੇ ਅੱਜ ਅਧਿਆਪਕ ਦਿਹਾਡ਼ੇ ਨੂੰ ਕਾਲੇ ਦਿਵਸ ਵਜੋਂ ਮਨਾਉਂਦੇ ਹੋਏ ਮਸ਼ਾਲ ਮਾਰਚ ਕੱਢ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

ਇਸ ਤੋਂ ਪਹਿਲਾਂ ਬਾਰਾਂਦਰੀ ਗਾਰਡਨ ਵਿਖੇ ਅਧਿਆਪਕਾਂ ਦਾ ਇਕੱਠ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਅਾਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਅੌਜਲਾ ਨੇ ਕਿਹਾ ਕਿ 5178 ਅਧਿਆਪਕਾਂ ਨੂੰ ਸਰਕਾਰ ਵੱਲੋਂ 4 ਸਾਲ ਪਹਿਲਾਂ ਭਰਤੀ ਕੀਤਾ ਗਿਆ। ਨਿਯੁਕਤੀ ਪੱਤਰ ਦੀ ਸ਼ਰਤ ਅਨੁਸਾਰ ਸਰਕਾਰ ਨੇ 3 ਸਾਲ ਦਾ ਕਾਰਜਕਾਲ ਪੂਰਾ ਕਰਨ ’ਤੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰ ਕੇ ਪੂਰੀ ਤਨਖਾਹ ਤੇ ਭੱਤੇ ਦੇਣੇ ਸਨ ਪਰ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਥਾਂ ਪਹਿਲਾਂ ਤੋਂ ਮਿਲ ਰਹੀਆਂ ਨਿਗੂਣੀਅਾਂ ਤਨਖਾਹਾਂ ਵੀ ਬੰਦ ਕਰ ਦਿੱਤੀਅਾਂ ਗਈਅਾਂ। ਉਨ੍ਹਾਂ ਕਿਹਾ ਕਿ ਹੁਣ ਤੱਕ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਵਫਦ ਦੀਅਾਂ ਹੋਈਅਾਂ ਬੈਠਕਾਂ ਵਿਚ ਉਨ੍ਹਾਂ ਦੀ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਜਾਇਜ਼ ਠਹਿਰਾਇਆ ਗਿਆ ਪਰ ਬਾਵਜੂਦ ਇਸ ਦੇ ਰੈਗੂਲਰ ਕੀਤੇ ਜਾਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰੈਗੂਲਰ ਕੀਤੇ ਜਾਣ ਦਾ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾਵੇ, ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਅੱਜ ਅਧਿਆਪਕਾਂ ਨੇ ਕਾਲੇ ਬਿੱਲੇ ਲਾ ਕੇ ਕਲਾਸਾਂ ’ਚ ਬੱਚਿਅਾਂ ਨੂੰ ਪੜ੍ਹਾਇਆ। ਜ਼ਿਲਾ ਮੀਤ ਪ੍ਰਧਾਨ ਕਸ਼ਮੀਰ ਰਹਿਪਾ ਅਤੇ ਸਕੱਤਰ ਤੋਂ ਇਲਾਵਾ ਡੀ.ਟੀ.ਐੱਫ. ਦੇ ਜ਼ਿਲਾ ਪ੍ਰਧਾਨ ਅਜੈ ਖਟਕਡ਼, ਕੁਲਦੀਪ ਜੇਠੂਮਜਾਰਾ, ਅਜੈ ਚਾਹਡ਼ਮਜਾਰਾ, ਪਰਮਜੀਤ ਦੁਗਰੀ, ਗਗਨ, ਸੰਦੀਪ ਸਿੰਘ, ਨਵਜੋਤ ਸਿੰਘ, ਮਨਜੀਤ ਰਾਮ, ਸੁਖਜਿੰਦਰ ਸਿੰਘ, ਪਰਵੀਰ ਅਤੇ ਗੁਰਦੀਪ ਸਿੰਘ ਨੇ ਵੀ ਸਰਕਾਰ ਦੀਅਾਂ ਅਧਿਆਪਕ ਵਿਰੋਧੀ ਨੀਤੀਆਂ ਖਿਲਾਫ ਭਡ਼ਾਸ ਕੱਢੀ। ਇਸ ਮੌਕੇ ਇੰਦਰਜੀਤ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਮਨਜਿੰਦਰ ਕੌਰ, ਰਾਜਕੁਮਾਰੀ, ਰਵੀਨਾ, ਸੰਤੋਸ਼ ਅਤੇ ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।

ਇਥੇ ਪਡ੍ਹੋ ਪੁਰੀ ਖਬਰ — - http://v.duta.us/GucYLAAA

📲 Get Ropar-Nawanshahar News on Whatsapp 💬