[ropar-nawanshahar] - ਸ਼ਰਾਬ ਦੀਅਾਂ 143 ਬੋਤਲਾਂ ਸਣੇ ਅੌਰਤ ਕਾਬੂ

  |   Ropar-Nawanshaharnews

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪੁਲਸ ਨੇ ਸ਼ਰਾਬ ਦੀਆਂ 143 ਬੋਤਲਾਂ ਸਣੇ ਇਕ ਅੌਰਤ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਥਾਣਾ ਸ੍ਰੀ ਕੀਰਤਪੁਰ ਸਾਹਿਬ ਐੱਸ.ਆਈ ਭਾਰਤ ਭੂਸਣ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਬੁੰਗਾ ਸਾਹਿਬ ਬੱਸ ਅੱਡੇ ਨਜ਼ਦੀਕ ਸਪੈਸ਼ਲ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਹੌਲਦਾਰ ਤਜਿੰਦਰ ਸਿੰਘ ਨੂੰ ਇਕ ਮੁਖ਼ਬਰ ਦਾ ਫੋਨ ਆਇਆ ਕਿ ਬੱਸ ਅੱਡਾ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਨਜ਼ਦੀਕ ਸਥਿਤ ਰਾਜਸਥਾਨੀਆਂ ਦੀਆਂ ਝੁੱਗੀਆਂ ਵਿਚ ਭਾਗੋ ਪਤਨੀ ਸਵ. ਰਾਜੂ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ। ਇਸ ਸਮੇਂ ਉਸ ਨੇ ਭਾਰੀ ਮਾਤਰਾ ਵਿਚ ਸ਼ਰਾਬ ਜਮ੍ਹਾ ਕਰ ਰੱਖੀ ਹੈ। ਇਸ ਸਮੇਂ ਪੁਲਸ ਨੇ ਤੁਰੰਤ ਝੁੱਗੀ ’ਚ ਛਾਪਾ ਮਾਰ ਕੇ ਭਾਗੋ ਤੋਂ 143 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਭਾਗੋ ਨੂੰ ਗ੍ਰਿਫ਼ਤਾਰ ਕਰ ਲਿਆ।

ਇਥੇ ਪਡ੍ਹੋ ਪੁਰੀ ਖਬਰ — - http://v.duta.us/opSsZQAA

📲 Get Ropar-Nawanshahar News on Whatsapp 💬