[ropar-nawanshahar] - ਸ਼ਹਿਰ ਦੀਆਂ ਸੜਕਾਂ 'ਤੇ ਪਏ ਟੋਏ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

  |   Ropar-Nawanshaharnews

ਰੂਪਨਗਰ (ਵਿਜੇ)— ਬੀਤੇ ਦਿਨ ਪਏ ਮੀਂਹ ਤੋਂ ਬਾਅਦ ਸ਼ਹਿਰ ਦੀ ਰਿੰਗ 'ਤੇ ਪਏ ਡੂੰਘੇ-ਡੂੰਘੇ ਟੋਏ ਲੋਕਾਂ ਲਈ ਮੁਸੀਬਤਾਂ ਦਾ ਕਾਰਨ ਬਣ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਰਿੰਗ ਰੋਡ 'ਤੇ, ਸਰਹਿੰਦ ਨਹਿਰ ਦੇ ਪੁਲ ਨੇੜੇ, ਪੁਲ ਬਾਜ਼ਾਰ, ਰਾਮਲੀਲਾ ਮੈਦਾਨ ਰੋਡ, ਲਹਿਰੀਸ਼ਾਹ ਮੰਦਰ ਰੋਡ, ਹਸਪਤਾਲ ਮਾਰਗ, ਬੇਲਾ ਚੌਕ 'ਤੇ ਦਰਜਨਾਂ ਡੂੰਘੇ-ਡੂੰਘੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਲੋਕ ਰੋਜ਼ਾਨਾ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਸਬੰਧ 'ਚ ਦੁਕਾਨਦਾਰ ਹਰੀ ਸਿੰਘ, ਨਰਿੰਦਰ ਕੁਮਾਰ, ਬਸੰਤ ਸ਼ਰਮਾ, ਸਤਪਾਲ ਸਿੰਘ ਆਦਿ ਨੇ ਦੱਸਿਆ ਕਿ ਉਕਤ ਟੋਇਆਂ 'ਤੇ ਕਈ ਥਾਵਾਂ 'ਤੇ ਸ਼ਹਿਰ ਦੇ ਕੁਝ ਸਮਾਜ ਸੇਵੀ ਲੋਕਾਂ ਵੱਲੋਂ ਮਿੱਟੀ ਆਦਿ ਪੁਵਾਈ ਗਈ ਸੀ ਪਰ ਬੀਤੇ ਦਿਨ ਪਏ ਮੀਂਹ ਕਾਰਨ ਇਹ ਟੋਏ ਕਾਫੀ ਡੂੰਘੇ ਹੋ ਚੁੱਕੇ ਹਨ ਜਿਸ ਕਾਰਨ ਹਾਦਸੇ ਵਾਪਰਣ ਦਾ ਖਤਰਾ ਬਣਿਆ ਰਹਿੰਦਾ ਹੈ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/GDC_hAAA

📲 Get Ropar-Nawanshahar News on Whatsapp 💬