[ropar-nawanshahar] - 5 ਰਾਜਨੀਤਕ ਦਲਾਂ ’ਤੇ ਆਧਾਰਤ ਸਾਂਝੇ ਮੋਰਚੇ ਦਾ ਗਠਨ

  |   Ropar-Nawanshaharnews

ਨੂਰਪੁਰਬੇਦੀ, (ਭੰਡਾਰੀ)- ਅੱਜ 5 ਰਾਜਨੀਤਕ ਪਾਰਟੀਆਂ ਦੇ ਸਾਂਝੇ ਮੋਰਚੇ ਦੀ ਮੀਟਿੰਗ ਕਾਮਰੇਡ ਰਣਜੀਤ ਸਿੰਘ ਸਰਥਲੀ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਈ। ਇਸ ਮੀਟਿੰਗ ’ਚ ਆਮ ਆਦਮੀ ਪਾਰਟੀ ਤੋਂ ਕਸ਼ਮੀਰੀ ਲਾਲ ਬਜਰੂਡ਼, ਬਹੁਜਨ ਸਮਾਜ ਪਾਰਟੀ ਤੋਂ ਮਾ. ਰਾਮ ਪਾਲ ਅਬਿਆਣਾ, ਸੀ.ਪੀ.ਐੱਮ. ਤੋਂ ਭਜਨ ਸਿੰਘ ਸੰਦੋਆ, ਆਰ.ਐੱਮ.ਪੀ.ਆਈ. ਤੋਂ ਕਾਮਰੇਡ ਮੋਹਨ ਸਿੰਘ ਧਮਾਣਾ ਤੇ ਸੀ.ਪੀ.ਆਈ. ਵੱਲੋਂ ਕਾਮਰੇਡ ਰਣਜੀਤ ਸਿੰਘ ਸਰਥਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ’ਚ ਫੈਸਲਾ ਲਿਆ ਗਿਆ ਕਿ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੌਰਾਨ ਮੋਰਚੇ ਵੱਲੋਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਵੰਡਿਆ ਜਾਵੇਗਾ ਤੇ ਨਾ ਹੀ ਫਾਲਤੂ ਚੋਣ ਖਰਚ ਕੀਤਾ ਜਾਵੇਗਾ।

ਮਾ. ਰਾਮਪਾਲ ਅਬਿਆਣਾ ਬਣੇ ਕਨਵੀਨਰ : ਉਨ੍ਹਾਂ ਮੋਰਚੇ ਵੱਲੋਂ ਰਾਜਨੀਤਕ ਦਲਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਜੇਕਰ ਕੋਈ ਉਮੀਦਵਾਰ ਮੋਰਚੇ ਦਾ ਮੈਂਬਰ ਬਨਣਾ ਚਾਹੁੰਦਾ ਹੈ ਤਾਂ ਉਹ 6 ਸਤੰਬਰ ਨੂੰ 10 ਵਜੇ ਗੁਰੂਦੁਆਰਾ ਸ੍ਰੀ ਰਾਮਗਡ਼੍ਹ ਵਿਖੇ (ਨੇਡ਼ੇ ਪੈਟਰੋਲ ਪੰਪ) ਆਯੋਜਿਤ ਹੋਣ ਵਾਲੀ ਬੈਠਕ ’ਚ ਹਾਜ਼ਰ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਉਮੀਦਵਾਰਾਂ ਨੇ ਇਸ ਮੋਰਚੇ ਦਾ ਮੈਂਬਰ ਬਨਣ ਲਈ ਉਤਸੁਕਤਾ ਦਿਖਾਈ ਹੈ, ਜਿਨ੍ਹਾਂ ਨੂੰ ਬੈਠਕ ’ਚ ਪਹੁੰਚਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੋਰਚਾ ਅਕਾਲੀ-ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰੇਗਾ। ਇਸ ਮੌਕੇ ਗਠਿਤ ਕੀਤੇ ਗਏ ਮੋਰਚੇ ’ਚ ਆਮ ਆਦਮੀ ਪਾਰਟੀ ਤੋਂ ਕਸ਼ਮੀਰੀ ਲਾਲ ਬਜਰੂਡ਼, ਭਜਨ ਲਾਲ ਸੋਢੀ ਜਤੌਲੀ, ਬਹੁਜਨ ਸਮਾਜ ਪਾਰਟੀ ਤੋਂ ਤਰਸੇਮ ਚੰਦ ਬੈਂਸ, ਸੁਖਵਿੰਦਰ ਸਿੰਘ ਮੋਠਾਪੁਰ, ਸੀ.ਪੀ.ਆਈ. ਤੋਂ ਰਣਜੀਤ ਸਿੰਘ ਸਰਥਲੀ, ਜੀਤ ਰਾਮ ਮਵਾ, ਸੀ.ਪੀ.ਐੱਮ. ਤੋਂ ਗੀਤਾ ਰਾਮ ਕਰਤਾਰਪੁਰ, ਭਜਨ ਸਿੰਘ ਸੰਦੋਆ, ਆਰ.ਐੱਮ.ਪੀ.ਆਈ. (ਪਾਸਲਾ ਗਰੁੱਪ) ਤੋਂ ਮੋਹਨ ਸਿੰਘ ਧਮਾਣਾ, ਅਵਤਾਰ ਸਿੰਘ ਮੂਸਾਪੁਰ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਇਸ ਮੋਰਚੇ ਦੇ ਮੈਂਬਰ ਹੋਣਗੇ ਜਦਕਿ ਮਾ. ਰਾਮਪਾਲ ਅਬਿਆਣਾ ਨੂੰ ਮੋਰਚੇ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/dOR_zQAA

📲 Get Ropar-Nawanshahar News on Whatsapp 💬