[sangrur-barnala] - ਅਧਿਆਪਕ ਦਿਵਸ ’ਤੇ ਅਧਿਆਪਕਾਂ ਦੀ ਤ੍ਰਾਸਦੀ, ਮਨਾਇਆ ‘ਕਾਲਾ ਦਿਵਸ’

  |   Sangrur-Barnalanews

ਬਰਨਾਲਾ, (ਸਿੰਧਵਾਨੀ, ਰਵੀ)- ਵਿਭਾਗੀ ਨਿਯਮਾਂ ਤਹਿਤ ਮੈਰਿਟ ਦੇ ਆਧਾਰ ’ਤੇ ਠੇਕੇ ’ਤੇ ਭਰਤੀ ਹੋਏ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ ਦਸ ਸਾਲਾਂ ਬਾਅਦ ਤਨਖਾਹ ’ਤੇ 75 ਫੀਸਦੀ ਕੱਟ ਲਾ ਕੇ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਲਈ ਲਏ ਜਾ ਰਹੇ ਫ਼ੈਸਲੇ ਦੇ ਵਿਰੋਧ ’ਚ ਸੂਬਾ ਪੱਧਰੀ ਲਏ ਫ਼ੈਸਲੇ ਅਨੁਸਾਰ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੇ ਆਪਣੀ ਸਕੂਲ ਡਿਊਟੀ ਦੌਰਾਨ ਕਾਲੇ ਬਿੱਲੇ, ਕਾਲੀਆਂ ਪੱਟੀਆਂ ਅਤੇ ਕਾਲੇ ਕੱਪਡ਼ੇ ਪਾ ਕੇ ਵੱਖੋ-ਵੱਖਰੇ ਢੰਗ ਨਾਲ ਰੋਸ ਪ੍ਰਗਟ ਕੀਤਾ। ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲਾ ਪ੍ਰਧਾਨ ਨਿਰਮਲ ਚੁਹਾਣਕੇ ਨੇ ਦੱਸਿਆ ਕਿ ਕਿਸੇ ਦੇਸ਼ ਦੇ ਚਪਡ਼ਾਸੀ ਦੇ ਅਹੁਦੇ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਪਦ ਤੱਕ ਪਹੁੰਚੇ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਨੂੰ ਤਰਾਸ਼ਣ ਵਿਚ ਜੋ ਅਹਿਮ ਯੋਗਦਾਨ ਕਿਸੇ ਅਧਿਆਪਕ ਦਾ ਹੁੰਦਾ ਹੈ, ਉਹ ਹੋਰ ਕਿਸੇ ਦਾ ਨਹੀਂ ਹੁੰਦਾ ਪਰ ਅਧਿਆਪਕ ਦੇ ਸਨਮਾਨ ਲਈ ਬਣਾਏ ਵਿਸ਼ੇਸ਼ ਦਿਹਾਡ਼ੇ ‘ਅਧਿਆਪਕ ਦਿਵਸ’ ’ਤੇ ਪੰਜਾਬ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਨੇ ਰਾਸ਼ਟਰ ਨਿਰਮਾਤਾ ਅਧਿਆਪਕ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ, ਜਿਸ ਕਰਕੇ ਅਧਿਆਪਕ ਦਿਵਸ ਮਨਾਉਣ ਦੀ ਬਜਾਏ ਹਰ ਅਧਿਆਪਕ ਇਸ ਦਿਨ ਨੂੰ ਅਧਿਆਪਕ ਜਗਤ ਲਈ ‘ਕਾਲੇ ਦਿਨ’ ਦੇ ਰੂਪ ਵਿਚ ਦੇਖ ਰਿਹਾ ਹੈ। ਉਸ ਨੇ ਕਿਹਾ ਕਿ ਦਸ ਸਾਲਾਂ ਤੋਂ ਠੇਕੇ ’ਤੇ ਕੰਮ ਕਰ ਰਹੇ ਐੱਸ. ਐੱਸ. ਏ./ਰਮਸਾ ਅਧਿਆਪਕਾਂ ਤੇ ਪੰਜਾਬ ਸਰਕਾਰ ਉਨ੍ਹਾਂ ਦੀ ਮੌਜੂਦਾ ਤਨਖਾਹ ’ਤੇ 75 ਫੀਸਦੀ ਕਟੌਤੀ ਕਰ ਕੇ ਰੈਗੂਲਰ ਕਰਨ ਦੇ ਮਾਡ਼ੇ ਫੈਸਲੇ ਧੱਕੇ ਨਾਲ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਵਿਰੋਧ ਉਹ ਸਰਕਾਰ ਦੇ ਰਵਾਇਤੀ ‘ਅਧਿਆਪਕ ਦਿਵਸ’ ਨੂੰ ਅਧਿਆਪਕ ਜਗਤ ਲਈ ‘ਕਾਲਾ ਦਿਵਸ’ ਕਰਾਰ ਦਿੰਦੇ ਹਨ ਅਤੇ ਸਰਕਾਰ ਦੇ ਇਸ ਕਾਲੇ ਕਾਰਨਾਮੇ ਨੂੰ ਕਿਸੇ ਵੀ ਹਾਲਤ ’ਚ ਲਾਗੂ ਨਹੀਂ ਹੋਣ ਦੇਣਗੇ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/C7dY6AAA

📲 Get Sangrur-barnala News on Whatsapp 💬