[sangrur-barnala] - ਫੂਡ ਸਪਲਾਈ ਵਿਭਾਗ ਦੀ ਟੀਮ ਨੇ ਕਾਰਡ ਧਾਰਕਾਂ ਤੋਂ ਕੀਤੀ ਪੁੱਛਗਿੱਛ
ਮੋਗਾ, (ਗੋਪੀ)- ਸਥਾਨਕ ਨੇਚਰ ਪਾਰਕ ਮੋਗਾ ਵਿਚ 5178 ਮਾਸਟਰ ਕੇਡਰ ਯੂਨੀਅਨ ਵੱਲੋਂ ਅਧਿਆਪਕ ਦਿਵਸ ਕਾਲਾ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਖੇਤਰ ਵਿਚ ਕੀਤੇ ਵਿਕਾਸ ਦੇ ਦਾਅਵੇ ਬਿਲਕੁੱਲ ਖੋਖਲੇ ਸਾਬਿਤ ਹੋਏ ਹਨ ਕਿਉਂਕਿ ਅੱਜ ਦੇ ਸਮੇਂ ਵਿਚ ਜੋ ਅਧਿਆਪਕਾਂ ਦੀ ਹਾਲਤ ਹੈ ਖਾਸ ਕਰ ਕੇ ਪੰਜਾਬ ਦੀ ਪ੍ਰਮੁੱਖ 5178 ਟੀ. ਟੀ. ਟੀ. ਪੰਜਾਬ ਪਾਸ, ਉਹ ਬਹੁਤ ਹੀ ਨਿਰਾਸ਼ਾ ਵਾਲੀ ਹੈ, ਜੋ ਕਿ ਆਪਣੀ ਸ਼ਰਤ ਅਨੁਸਾਰ ਸਿੱਖਿਆ ਵਿਭਾਗ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ’ਤੇ ਤਿੰਨ ਸਾਲ ਨਾਮਾਤਰ ਤਨਖਾਹ ’ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਤੇ ਅਜੇ ਤੱਕ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ, ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ 5178 ਅਧਿਆਪਕਾਂ ਦਾ ਤਿੰਨ ਸਾਲ ਦਾ ਠੇਕਾ ਨਵੰਬਰ 2017 ਵਿਚ ਪੂਰਾ ਹੋ ਚੁੱਕਾ ਹੈ ਪਰ 9 ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਰੈਗੂਲਰ ਨਹੀਂ ਕੀਤਾ ਗਿਆ, ਬਲਕਿ ਵਿੱਤ ਵਿਭਾਗ ਵੱਲੋਂ ਤਨਖਾਹ ’ਤੇ ਰੋਕ ਲਾ ਦਿੱਤੀ ਗਈ ਹੈ, ਇਨ੍ਹਾਂ ਅਧਿਆਪਕਾਂ ਦੀ ਸਰਕਾਰ ਵੱਲੋਂ ਆਰਥਿਕ ਲੁੱਟ ਜਾਰੀ ਹੈ। ਇਸ ਮੌਕੇ ਰੁਪਿੰਦਰ ਕੌਰ, ਬਲਜੀਤ ਕੌਰ, ਅਮਨਦੀਪ ਕੌਰ, ਪੂਜਾ ਗਿੱਲ, ਰਾਜਵੀਰ ਕੌਰ, ਪਰਮਿੰਦਰ ਕੌਰ, ਸੋਨੀਆ, ਰਣਦੀਪ ਕੌਰ, ਦੀਪਮਾਲਾ, ਰਵੀਜੋਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।...
ਇਥੇ ਪਡ੍ਹੋ ਪੁਰੀ ਖਬਰ — - http://v.duta.us/iuWpSgAA