[sangrur-barnala] - ਮੰਗਾਂ ਨੂੰ ਲੈ ਕੇ ਕੀਤਾ ਝੰਡਾ ਮਾਰਚ

  |   Sangrur-Barnalanews

ਸੰਗਰੂਰ, (ਸਿੰਧਵਾਨੀ, ਯਾਦਵਿੰਦਰ,ਬੇਦੀ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਫਰੰਟ ਸੰਗਰੂਰ ਦੇ ਝੰਡੇ ਹੇਠ ਸਰਪ੍ਰਸਤ ਜਗਦੀਸ਼ ਸ਼ਰਮਾ ਅਤੇ ਅਰਜੁਨ ਸਿੰਘ ਦੀ ਪ੍ਰਧਾਨਗੀ ’ਚ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਸੁਚੇਤ ਅਤੇ ਜਾਗਰੂਕ ਅਤੇ ਲੰਬੇ ਸੰਘਰਸ਼ ਲਈ ਤਿਆਰ ਕਰਨ ਲਈ ਵੱਖ-ਵੱਖ ਪਿੰਡਾਂ ’ਚ ਝੰਡਾ ਮਾਰਚ ਕੀਤਾ ਗਿਆ। ਝੰਡਾ ਮਾਰਚ ਦੌਰਾਨ ਵੱਖ-ਵੱਖ ਪਿੰਡਾਂ ਦੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਸਰਪ੍ਰਸਤ ਜਗਦੀਸ਼ ਸ਼ਰਮਾ, ਬਲਵੀਰ ਸਿੰਘ, ਅਮਰਨਾਥ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਹਾਇਰ ਪਾਵਰ ਕਮੇਟੀ ’ਚ ਸ਼ਾਮਲ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਪ੍ਰਮੁੱਖ ਵਿੱਤ ਸਕੱਤਰ ਅਨਰੁੱਧ ਤਿਵਾਡ਼ੀ ਨਾਲ ਪੈਨਸ਼ਨਰਾਂ ਦੀ ਬੈਠਕ ’ਚ ਮੰਗਾਂ ਮੰਨੀਆਂ ਸਨ ਪਰ ਅਫਸੋਸ ਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਪੈਨਸ਼ਨਰਾਂ ’ਚ ਰੋਸ ਹੈ। ਇਸ ਬੇਇਨਸਾਫੀ ਵਿਰੁੱਧ 8 ਸਤੰਬਰ ਨੂੰ ਡੀ. ਸੀ. ਕੰਪਲੈਕਸ ਸੰਗਰੂਰ ਵਿਚ ਰੈਲੀ ਕਰਨ ਮਗਰੋਂ ਸਡ਼ਕਾਂ ਬਾਜ਼ਾਰਾਂ ਵਿਚ ਪ੍ਰਦਰਸ਼ਨ ਕੀਤਾ ਜਾਵੇਗਾ। ਝੰਡਾ ਮਾਰਚ ਦੌਰਾਨ ਬਲਵਿੰਦਰ ਸਿੰਘ, ਨਛੱਤਰ ਸਿੰਘ, ਕੇਵਲ ਸਿੰਘ, ਸ਼ਮਸ਼ੇਰ ਸਿੰਘ, ਪਿਆਰਾ ਸਿੰਘ, ਸੁਖਵਿੰਦਰ ਸਿੰਘ, ਸ਼ਿਵ ਕੁਮਾਰ ਨੇ 8 ਸਤੰਬਰ ਦੀ ਰੈਲੀ ਵਿਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ।

ਇਥੇ ਪਡ੍ਹੋ ਪੁਰੀ ਖਬਰ — - http://v.duta.us/2k1RugAA

📲 Get Sangrur-barnala News on Whatsapp 💬