[tarntaran] - ਕਾਂਗਰਸ ਦੇ ਉਮੀਦਵਾਰ ਮੋਨੂੰ ਚੀਮਾ ਵਲੋਂ ਨਾਮਜ਼ਦਗੀ ਪੱਤਰ ਦਾਖਲ

  |   Tarntarannews

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਵਿਧਾਨ ਸਭਾ ਹਲਕਾ ਤਰਨਤਾਰਨ ਦੇ ਜ਼ਿਲਾ ਪ੍ਰੀਸ਼ਦ ਜ਼ੋਨ ਗੱਗੋਬੂਆ ਤੋਂ ਕਾਂਗਰਸ ਦੇ ਉਮੀਦਵਾਰ ਸਰਪੰਚ ਮੋਨੂੰ ਚੀਮਾ ਵਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਨ੍ਹਾਂ ਦੀ ਨਾਮਜ਼ਦਗੀ ਮੌਕੇ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਤੇ ਉਨ੍ਹਾਂ ਦੇ ਬੇਟੇ ਡਾ. ਸੰਦੀਪ ਅਗਨੀਹੋਤਰੀ ਸਮੇਤ ਸਰਪੰਚ ਸੋਨੂੰ ਚੀਮਾ ਅਤੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ। ਕਾਂਗਰਸ ਦੇ ਉਮੀਦਵਾਰ ਮੋਨੂੰ ਚੀਮਾ ਦੇ ਨਾਮਜ਼ਦਗੀ ਪੱਤਰ ਏ.ਡੀ.ਸੀ. ਡਾ. ਸੰਦੀਪ ਰਿਸ਼ੀ ਵਲੋਂ ਪ੍ਰਾਪਤ ਕੀਤੇ ਗਏ।

ਗੌਰਤਲਬ ਹੈ ਕਿ ਜ਼ਿਲਾ ਪ੍ਰੀਸ਼ਦ ਦੇ ਜ਼ੋਨ ਗੱਗੋਬੂਆ ਅਧੀਨ ਕਰੀਬ 30 ਪਿੰਡ ਪੈਂਦੇ ਹਨ ਅਤੇ ਇਸ ਜ਼ੋਨ ਤੋਂ ਕਾਂਗਰਸ ਵਲੋਂ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਵਲੋਂ ਅਜੇ ਤੱਕ ਇਸ ਜ਼ੋਨ ਤੋਂ ਉਮੀਦਵਾਰ ਨਹੀਂ ਐਲਾਣੇ ਗਏ ਹਨ। ਇਸ ਮੌਕੇ ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਬਲਦੇਵ ਸਿੰਘ ਛਾਪਾ, ਅਵਤਾਰ ਸਿੰਘ ਬੁਰਜ, ਬਲਵਿੰਦਰ ਸਿੰਘ ਗੱਗੋਬੂਆ, ਸਾਧਾ ਸਿੰਘ ਗੱਗੋਬੂਆ, ਪਰਮਵੀਰ ਸਿੰਘ ਤਰਨਤਾਰਨ, ਗੀਤਾ ਜੀਓਬਾਲਾ ਤੇ ਗਿੰਦਰ ਸਰਪੰਚ ਆਦਿ ਹਾਜ਼ਰ ਸਨ।

ਇਥੇ ਪਡ੍ਹੋ ਪੁਰੀ ਖਬਰ — - http://v.duta.us/DP1zfwAA

📲 Get Tarntaran News on Whatsapp 💬