[tarntaran] - ਕਾਂਗਰਸ ਦੇ 4 ਉਮੀਦਵਾਰਾਂ ਵੱਲੋਂ ਬਲਾਕ ਸੰਮਤੀ ਲਈ ਨਾਮਜ਼ਦਗੀਆਂ ਦਾਖ਼ਲ

  |   Tarntarannews

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)-ਵਿਧਾਨ ਸਭਾ ਹਲਕਾ ਤਰਨਤਾਰਨ ਅੰਦਰ ਜਿੱਥੇ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਣ ਲਈ ਹਲਕਾ ਤਰਨਤਾਰਨ ਦੇ ਮੌਜ਼ੂਦਾ ਵਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਵਿਚਾਲੇ ਪੂਰੀ ਜ਼ੋਰ-ਇਜਮਾਇਸ਼ ਚੱਲ ਰਹੀ ਹੈ। ਉੱਥੇ ਹੀ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ 1 ਦਿਨ ਬਾਕੀ ਰਹਿ ਜਾਣ ਦੇ ਬਾਵਜ਼ੂਦ ਵੀ ਠੰਡਾ ਹੀ ਰਿਹਾ। ਜਿਥੇ ਵਿਧਾਨ ਸਭਾ ਹਲਕਾ ਤਰਨਤਾਰਨ ਅੰਦਰ ਜ਼ਿਲਾ ਪ੍ਰੀਸ਼ਦ ਲਈ 4 ਜ਼ੋਨ ਬਣਾਏ ਗਏ ਹਨ ਉੱਥੇ ਹੀ ਬਲਾਕ ਸੰਮਤੀ ਲਈ ਇਸ ਹਲਕੇ ਦੇ 2 ਬਲਾਕਾਂ, ਤਰਨਤਾਰਨ 'ਚ 14 ਜ਼ੋਨ ਅਤੇ ਬਲਾਕ ਗੰਡੀਵਿੰਡ 'ਚ 15 ਜ਼ੋਨ ਬਣਾਏ ਗਏ ਹਨ। ਜ਼ਿਲਾ ਪ੍ਰੀਸ਼ਦ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਵੱਲੋਂ ਨਾਮਜ਼ਦਗੀਆਂ ਦੇ ਅੱਜ ਤੀਜੇ ਦਿਨ ਜ਼ੋਨ ਗੱਗੋਬੂਆ ਤੋਂ ਇਕ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਗਏ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲੇ ਤੱਕ ਕੋਈ ਵੀ ਨਾਮਜ਼ਦਗੀ ਦਾਖਲ ਨਹੀਂ ਕਰਾਈ ਗਈ। ਬਲਾਕ ਸੰਮਤੀਆਂ ਲਈ ਤਰਨਤਾਰਨ ਬਲਾਕ ਦੇ ਜ਼ੋਨ ਝਬਾਲ ਖੁਰਦ ਤੋਂ ਪ੍ਰਮਿੰਦਰਜੀਤ ਸਿੰਘ ਵਿੱਕੀ, ਅੱਡਾ ਝਬਾਲ/ਪੁੱਖਤਾ ਜ਼ੋਨ ਤੋਂ ਰਮਨ ਕੁਮਾਰ ਅਤੇ ਬਲਾਕ ਗੰਡੀਵਿੰਡ ਦੇ ਜ਼ੋਨ ਚੀਮਾਂ ਕਲਾਂ ਤੋਂ ਸੁਖਦੇਵ ਸਿੰਘ ਅਤੇ ਜ਼ੋਨ ਸਰਾਏ ਅਮਾਨਤ ਖਾਂ ਤੋਂ ਗੁਰਜੋਧ ਸਿੰਘ ਵੱਲੋਂ ਕਾਂਗਰਸ ਦੇ ਉਮੀਦਵਾਰਾਂ ਵਜੋਂ ਆਪਣੇ-ਆਪਣੇ ਨਾਮਜ਼ਦਗੀ ਪੱਤਰ ਅੱਜ ਦਾਖਲ ਕਰਵਾ ਦਿੱਤੇ ਗਏ ਹਨ, ਜਿੰਨ੍ਹਾਂ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਦਾਖਲ ਕਰਾਉਣ ਸਮੇਂ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਡਾ. ਸੰਦੀਪ ਅਗਨੀਹੋਤਰੀ, ਸਰਪੰਚ ਸੋਨੂੰ ਚੀਮਾ ਅਤੇ ਸਰਪੰਚ ਮੋਨੂੰ ਚੀਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇੱਧਰ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਅਕਾਲੀ ਦਲ ਵੱਲੋਂ ਜ਼ੋਨ ਸਰਾਏ ਅਮਾਨਤ ਖਾਂ ਤੋਂ ਸੂਬਾ ਸਿੰਘ ਮਾਣਕਪੁਰਾ, ਜ਼ੋਨ ਝਬਾਲ ਤੋਂ ਗੁਰਵਿੰਦਰ ਸਿੰਘ ਬਾਬਾ ਲੰਗਾਹ, ਜ਼ੋਨ ਕੋਟ ਧਰਮਚੰਦ ਕਲਾਂ ਸਮੇਤ ਸਾਰੇ ਜ਼ੋਨਾਂ ਤੋਂ ਉਮੀਦਵਾਰ ਐਲਾਣੇ ਜਾਣ ਦਾ ਦਾਅਵਾ ਕੀਤਾ ਤਾਂ ਜਾ ਰਿਹਾ ਹੈ ਪਰ ਨਾਮਜ਼ਦਗੀ ਦੇ ਅੱਜ ਤੀਜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਵੱਲੋਂ ਬਲਾਕ ਸੰਮਤੀ ਲਈ ਵੀ ਪੱਤਰ ਦਾਖਲ ਨਹੀਂ ਕਰਾਏ ਗਏ। ਇਸ ਮੌਕੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਾਂਗਰਸ ਸਰਕਾਰ 'ਤੇ ਧੱਕੇਸ਼ਾਹੀ ਦੇ ਦੋਸ਼ ਲਾਂਉਦਿਆਂ ਕਿਹਾ ਕਿ ਸਰਕਾਰ ਦੇ ਇਸ਼ਾਰੇ 'ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐੱਨ.ਓ.ਸੀ. ਜਾਰੀ ਨਾ ਕਰਨ ਦੇ ਅਫਸਰਾਂ ਨੂੰ ਅਦੇਸ਼ ਦਿੱਤੇ ਗਏ ਹਨ, ਜਿਸ ਕਰਕੇ ਉਹ ਆਪਣੇ ਦਫਤਰਾਂ ਚੋਂ ਗਾਇਬ ਹੋ ਗਏ ਹਨ। ਸੰਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਨਾਮਜ਼ਦਗੀ ਦੇ ਅੱਜ ਆਖਰੀ ਦਿਨ 7 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਉਹ ਖੁਦ ਨਾਲ ਜਾ ਕੇ ਦਾਖਲ ਕਰਾਉਣਗੇ।

ਇਥੇ ਪਡ੍ਹੋ ਪੁਰੀ ਖਬਰ — - http://v.duta.us/XFFh2AAA

📲 Get Tarntaran News on Whatsapp 💬