[tarntaran] - ਕਾਂਗਰਸ ਵਲੋਂ 13 ਸੰਮਤੀ ਜ਼ੋਨਾਂ ਤੇ 1 ਜ਼ਿਲਾ ਪ੍ਰੀਸ਼ਦ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ

  |   Tarntarannews

ਵੈਰੋਵਾਲ (ਗਿੱਲ) : ਹਲਕਾ ਬਾਬਾ ਬਕਾਲਾ ਦੇ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ 13 ਬਲਾਕ ਸੰਮਤੀ ਜ਼ੋਨਾਂ ਅਤੇ ਇਕ ਜ਼ਿਲਾ ਪ੍ਰੀਸ਼ਦ ਉਮੀਦਵਾਰ ਨੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਨ੍ਹਾਂ 'ਚ ਜ਼ਿਲਾ ਪ੍ਰੀਸ਼ਦ ਜ਼ੋਨ ਭਲਾਈਪੁਰ ਡੋਗਰਾਂ ਲਈ ਬਲਜੀਤ ਕੌਰ ਰੰਧਾਵਾ ਅਤੇ ਬਲਾਕ ਸੰਮਤੀ ਖਡੂਰ ਸਾਹਿਬ ਦੇ 13 ਜ਼ੋਨਾਂ ਲਈ ਜਲਾਲਾਬਾਦ ਜ਼ੋਨ ਤੋਂ ਹਰਪਾਲ ਸਿੰਘ ਜਲਾਲਾਬਾਦ (ਜਨਰਲ), ਭਲੋਜਲਾਂ ਤੋਂ

ਨਿਰਵੈਰ ਸਿੰਘ ਸਾਬੀ (ਅਨੁਸੂਚਿਤ ਜਾਤੀ), ਉਪਲ ਜ਼ੋਨ ਤੋਂ ਅੰਮ੍ਰਿਤਪਾਲ ਕੌਰ (ਜਨਰਲ ਇਸਤਰੀ), ਨਾਗੋਕੇ ਜੋਨ ਤੋਂ ਕੰਸ ਕੌਰ (ਜਨਰਲ ਇਸਤਰੀ), ਰਾਮਪੁਰ ਭੂਤਵਿੰਡ ਜ਼ੋਨ ਤੋਂ ਜਸਬੀਰ ਕੌਰ (ਅਨੁਸੂਚਿਤ ਜਾਤੀ ਇਸਤਰੀ), ਵੈਰੋਵਾਲ ਜ਼ੋਨ ਤੋਂ ਕੁਲਦੀਪ ਕੌਰ ਬਿਹਾਰੀਪੁਰ (ਜਨਰਲ ਇਸਤਰੀ), ਜ਼ੋਨ ਸਰਲੀ ਤੋਂ ਮਨਜੀਤ ਸਿੰਘ (ਅਨੁਸੂਚਿਤ ਜਾਤੀ), ਮੀਆਂਵਿੰਡ ਤਜਿੰਦਰ ਸਿੰਘ (ਜਰਨਲ), ਕੋਟਲੀ ਸਰੂ ਖਾ ਜੋਨ ਤੋਂ ਕੰਵਲਜੀਤ ਸਿੰਘ (ਜਨਰਲ), ਤਖਤੂਚੱਕ ਜ਼ੋਨ ਤੋਂ ਗੁਰਮੁੱਖ ਸਿੰਘ(ਜਰਨਲ), ਖੋਜ਼ਕੀਪੁਰ ਜੋਨ ਤੋਂ ਦਰਸ਼ਨ ਕੌਰ (ਜਰਨਲ ਇਸਤਰੀ), ਏਕਲਗੱਡਾ ਜੋਨ ਤੋ ਸ਼ਰਨਜੀਤ ਕੌਰ (ਅਨੁਸੂਚਿਤ ਜਾਤੀ ਇਸਤਰੀ), ਮੁਗਲਾਣੀ ਮਨਦੀਪ ਕੌਰ (ਅਨੁਸੂਚਿਤ ਜਾਤੀ) ਨੇ ਐੱਸ.ਡੀ.ਐੱਮ. ਦਫਤਰ ਖਡੂਰ ਸਾਹਿਬ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ ਹਲਕਾ ਵਿਧਾਇਕ ਤੋਂ ਇਲਾਵਾ ਡਾਇਰੈਕਟਰ ਜਸਪਾਲ ਸਿੰਘ ਰੰਧਾਵਾ, ਪਿੰਦਰਜੀਤ ਸਿੰਘ ਸਰਲੀ, ਪ੍ਰਿਸੀਪਲ ਜੱਗਪ੍ਰੀਤ ਕੌਰ, ਪ੍ਰਦੀਪ ਸਿੰਘ ਬੱਲੂ ਆਦਿ ਮੌਜੂਦ ਸਨ।

ਇਥੇ ਪਡ੍ਹੋ ਪੁਰੀ ਖਬਰ — - http://v.duta.us/a8IGqAAA

📲 Get Tarntaran News on Whatsapp 💬