[tarntaran] - ਪਨਬੱਸ ਕੰਟਰੈਕਟ ਯੂਨੀਅਨ ਵਰਕਰਜ਼ ਵੱਲੋਂ ਪੱਟੀ ਡਿਪੂ ਵਿਖੇ ਗੇਟ ਰੈਲੀ

  |   Tarntarannews

ਪੱਟੀ, (ਸੌਰਭ, ਸੋਢੀ)- ਪਨਬੱਸ ਕੰਟਰੈਕਟ ਯੂਨੀਅਨ ਵਰਕਰਜ਼ ਪੱਟੀ ਡਿਪੂ ਵੱਲੋਂ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ। ਇਸ ਮੌਕੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ, ਜਰਨਲ ਸਕੱਤਰ ਵਜ਼ੀਰ ਸਿੰਘ, ਪ੍ਰੈੱਸ ਸੱਕਤਰ ਵੀਰਮ ਜੰਡ ਨੇ ਦੱਸਿਆ ਕਿ 6 ਸਤੰਬਰ ਨੂੰ ਪੱਟੀ ਡਿਪੂ ਵਿਖੇ ਗੇਟ ਰੈਲੀ ਕੀਤੀ ਜਾਵੇਗੀ ਤੇ ਸਰਕਾਰ ਤੇ ਮਹਿਕਮੇ ਖਿਲਾਫ ਮੰਗਾਂ ਨਾ ਮੰਨਣ ਕਰਕੇ ਨਆਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 10 ਸਤੰਬਰ ਨੂੰ ਇਕ ਦਿਨਾਂ ਪਨਬੱਸ ਦੀ ਹਡ਼ਤਾਲ ਕੀਤੀ ਜਾਵੇਗੀ, ਕਿਉਂਕਿ ਮੋਗਾ ਡਿਪੂ ਵਿਖੇ ਵੀ ਪੱਟੀ ਵਾਲੀ ਘਟਨਾ ਦੁਹਰਾਈ ਜਾ ਰਹੀ ਹੈ, ਜਿਸ ਦੇ ਸਬੰਧ ਵਿਚ 6 ਡਿਪੂ ਕਿਸੇ ਵੇਲੇ ਵੀ ਬੰਦ ਕੀਤੇ ਜਾ ਸਕਦੇ ਹਨ। ਮੋਗੇ ਡਿਪੂ ਦੇ ਅਧਿਕਾਰੀ ਜਾਣ ਬੁੱਝ ਕੇ ਪਨਬੱਸ ਵਰਕਰਾਂ ਦੀ ਬਜਾਏ ਰੋਡਵੇਜ਼ ਦੇ ਅਧਿਕਾਰੀਆਂ ਨੂੰ ਬੱਸਾਂ ਲੈਣ ਭੇਜ ਰਹੇ ਹਨ। ਜਿਸ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੇ ਮਹਿਕਮੇ ਨੂੰ ਚਾਹੀਦਾ ਹੈ ਕਿ ਪਨਬੱਸ ਕਾਮਿਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਨਹੀਂ ਤਾਂ ਰੋਸ ਵਜੋਂ ਕਿਸੇ ਵੇਲੇ ਵੀ 6 ਡਿਪੂ ਬੰਦ ਕਰ ਦਿੱਤੇ ਜਾਣਗੇ। ਇਸ ਮੌਕੇ ਕੈਸ਼ੀਅਰ ਸਤਨਾਮ ਸਿੰਘ, ਰਵਿੰਦਰ ਸਿੰਘ ਰੋਮੀ, ਸਰਪ੍ਰਸਤ ਸਲਵਿੰਦਰ ਸਿੰਘ, ਸੈਂਟਰ ਬਾਡੀ ਦਿਲਬਾਗ ਸਿੰਘ ਸੰਗਵਾਂ, ਸੁਖਦੇਵ ਸਿੰਘ, ਮੀਤ ਪ੍ਰਧਾਨ ਚਰਨਜੀਤ ਸਿੰਘ, ਗੁਰਵਿੰਦਰ ਸਿੰਘ ਧੱਤਲ, ਗੁਰਚਰਨ ਸਿੰਘ ਜੇ ਟੀ, ਸੁਖਜੀਤ ਸਿੰਘ ਲੋਹੁਕਾ, ਮਹਿਲ ਸਭਰਾ, ਵਜ਼ੀਰ ਸਿੰਘ ਕੈਰੋ, ਸੁਖਵੰਤ ਮਨਿਹਾਲਾ, ਤਰਸੇਮ ਸਿੰਘ ਸੀ. ਮੀਤ. ਪ੍ਰਧਾਨ, ਮਨਵਿੰਦਰ ਸਿੰਘ, ਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ ਬੱਠੇ ਭੈਣੀ, ਅਮੋਲਕਜੀਤ ਸਿੰਘ, ਗੁਰਬਿੰਦਰ ਸਿੰਘ, ਰਾਜਬੀਰ ਸਿੰਘ ਭੁੱਲਰ, ਸੁਰਿੰਦਰ ਸਿੰਘ, ਜਸਬੀਰ ਸਿੰਘ, ਜੈਮਲ ਸਿੰਘ, ਜਸਵੰਤ ਸਿੰਘ ਚੂਸਲੇਵਡ਼, ਰਣਜੀਤ ਸਿੰਘ ਮਾਡਲ, ਇਕਬਾਲ ਸਿੰਘ ਕੈਰੋਂ, ਬਲਜੀਤ ਸਿੰਘ ਮੰਮਣਕੇ, ਅਵਤਾਰ ਸਿੰਘ ਮੀਤ ਪ੍ਰਧਾਨ, ਰਜਿੰਦਰ ਸਿੰਘ, ਲਖਬੀਰ ਸਿੰਘ, ਗੁਰਨਾਮ ਸਿੰਘ ਸ਼ਹੀਦ, ਜਸਬੀਰ ਸਿੰਘ ਪੱਟੀ, ਹਰਪਾਲ ਸਿੰਘ ਭੰਗਾਲਾ, ਅਮਰਜੀਤ ਸਿੰਘ ਆਸਲ, ਰਾਜ ਸਿੰਘ ਆਸਲ ਆਦਿ ਹਾਜ਼ਰ ਸਨ।

ਇਥੇ ਪਡ੍ਹੋ ਪੁਰੀ ਖਬਰ — - http://v.duta.us/5WFEkgAA

📲 Get Tarntaran News on Whatsapp 💬