[tarntaran] - ਹੁਕਮਨਾਮਾ ਨੂੰ ਲੈ ਕੇ ਕੀਤਾ ਫਾਇਰ, ਮਾਮਲਾ ਦਰਜ

  |   Tarntarannews

ਤਰਨਤਾਰਨ, (ਰਾਜੂ)- ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਹੁਕਮਨਾਮਾ ਨੂੰ ਲੈ ਕੇ ਫਾਇਰ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੁਦਈ ਬਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸ਼ਬਾਜਪੁਰ ਪੱਤੀ ਭਗਤੇ ਕੀ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਆ ਰਿਹਾ ਸੀ ਕਿ ਅਰਸ਼ਦੀਪ ਸਿੰਘ ਪੱੁਤਰ ਦਵਿੰਦਰ ਸਿੰਘ, ਲਵਪ੍ਰੀਤ ਸਿੰਘ ਪੱੁਤਰ ਬਚਿੱਤਰ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਅਮਰੀਤ ਸਿੰਘ ਵਾਸੀਆਨ ਸ਼ਬਾਜਪੁਰ ਨੇ ਲਲਕਾਰਾ ਮਾਰ ਕੇ ਕਿਹਾ ਕਿ ਫਡ਼ ਲਵੋ ਇਸ ਨੂੰ ਤੇ ਲਵਪ੍ਰੀਤ ਸਿੰਘ ਨੇ ਮਾਰ ਦੇਣ ਦੀ ਨੀਯਤ ਨਾਲ ਸਿੱਧੀ ਗੋਲੀ ਮੇਰੇ ਵੱਲ ਨੂੰ ਚਲਾਈ ਜੋ ਮੇਰਿਆ ਪੱਟਾਂ ਵਿੱਚੋਂ ਦੀ ਲੰਘ ਗਈ। ਵਜ੍ਹਾ ਰੰਜਿਸ਼ ਇਹ ਹੈ ਕਿ ਉਹ ਗੁਰਦੁਆਰਾ ਬਾਬਾ ਸੁਰਜਨ ਤੋਂ ਆਉਂਦਾ ਹੁਕਮਨਾਮਾ ਵੈਟਸਅੱਪ ਗਰੁੱਪ ਜੋ ਪਿੰਡ ਦੇ ਮੁੰਡਿਆ ਨੇ ਬਣਾਇਆ ਸੀ ਵਿੱਚ ਪਾਉਂਦਾ ਸੀ। ਇਸ ਗੱਲ ਨੂੰ ਲੈ ਕੇ ਉਕਤ ਵਿਅਕਤੀ ਨਾਲ ਉਸ ਦੀ ਤੂੰ-ਤੂੰ ਮੈਂ-ਮੈਂ ਹੋਈ ਸੀ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐਸ.ਆਈ ਗੁਰਵੇਲ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/TggFVwAA

📲 Get Tarntaran News on Whatsapp 💬