[bhatinda-mansa] - ਪੰਜਾਬ ਸਰਕਾਰ ਨੇ ਵਿਧਾਇਕਾਂ ਦੀਆਂ ਤਨਖਾਹਾਂ ਵਧਾ ਕੇ ਪੰਜਾਬੀਆਂ ਨਾਲ ਕੀਤਾ ਧੋਖਾ

  |   Bhatinda-Mansanews

ਮਾਨਸਾ,(ਮਨਜੀਤ ਕੌਰ)- ਆਲ ਇੰਡੀਆ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ 117 ਵਿਧਾਇਕਾਂ ਦੀਆਂ ਤਨਖਾਹਾਂ ਵਿਚ ਢਾਈ ਗੁਣਾ ਵਾਧਾ ਕਰਨ ਦੀ ਭੇਜੀ ਗਈ ਪ੍ਰਪੋਜ਼ਲ ਦੀ ਸਖਤ ਨਿਖੇਧੀ ਕੀਤੀ ਤੇ ਕਿਹਾ ਹੈ ਕਿ ਅਜਿਹਾ ਕਰਨਾ ਪੰਜਾਬ ਦੀ ਜਨਤਾ ਨਾਲ ਨਿਰਾ ਧੋਖਾ ਹੈ ਕਿਉਂਕਿ ਇਕ ਪਾਸੇ ਸਰਕਾਰੀ ਖਜ਼ਾਨਾ ਖਾਲੀ ਹੋਣ ਦੀਆਂ ਦੁਹਾਈਆਂ ਪਾਈਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਪਹਿਲਾਂ ਹੀ ਇਕ-ਇਕ ਲੱਖ ਰੁਪਏ ਤੋਂ ਵੱਧ ਤਨਖਾਹਾਂ ਲੈ ਰਹੇ ਵਿਧਾਇਕਾਂ ਦੀ ਤਨਖਾਹ 125 ਗੁਣਾ ਹੋਰ ਵਧਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਯੂਨੀਅਨ ਦੇ ਮਾਨਸਾ ਜ਼ਿਲਾ ਪ੍ਰਧਾਨ ਬਲਵੀਰ ਕੌਰ ਨੇ ਕਿਹਾ ਕਿ ਜਦ ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿਚ ਵਾਧੇ ਦੀ ਮੰਗ ਰੱਖੀ ਸੀ ਤਾਂ ਸਰਕਾਰ ਨੇ ਛੇ ਮਹੀਨੇ ਸੰਘਰਸ਼ ਕਰਵਾ ਕੇ ਮਸਾਂ 1000 ਰੁਪਏ ਦਾ ਵਾਧਾ ਕੀਤਾ ਸੀ ਉਹ ਵੀ ਅਪ੍ਰੈਲ 2019 ਤੋਂ ਦੇਣ ਬਾਰੇ ਕਿਹਾ ਗਿਆ ਹੈ ਪਰ ਵਿਧਾਇਕਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਲਈ ਆਪ ਛੇ ਮਿੰਟ ਵੀ ਨਹੀਂ ਲਗਾਏ।...

ਫੋਟੋ - http://v.duta.us/fro5kQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qDNmCQAA

📲 Get Bhatinda-Mansa News on Whatsapp 💬