[firozepur-fazilka] - ਬੱਚਿਆਂ ਨੂੰ ਟਰੈਫਿਕ ਦੇ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ

  |   Firozepur-Fazilkanews

ਫਿਰੋਜ਼ਪੁਰ (ਗੁਰਮੇਲ)– ਸ਼੍ਰੀ ਆਤਮ ਵੱਲਭ ਜੈਨ ਵਿਦਿਆਪੀਠ ਜ਼ੀਰਾ ’ਚ ਅੱਜ ਬੱਚਿਆਂ ਨੂੰ ਟਰੈਫਿਕ ਦੇ ਨਿਯਮਾਂ ਅਤੇ ਮੁੱਢਲੀ ਸਹਾਇਤਾ ਦੀ ਸਿੱਖਿਆ ਦੇਣ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਭਾਰਤੀ ਵਿਕਾਸ ਪ੍ਰੀਸ਼ਦ ਦੇ ਸਤਿੰਦਰ ਸਚਦੇਵਾ ਅਤੇ ਹਰਜੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਏ. ਐੱਸ. .ਬਲਦੇਵ ਕ੍ਰਿਸ਼ਨ ਇੰਚਾਰਜ ਟਰੈਫਿਕ ਸਿੱਖਿਆ ਸੈੱਲ ਫਿਰੋਜ਼ਪੁਰ, ਏ. ਐੱਸ. ਆਈ. ਲਖਵੀਰ ਸਿੰਘ ਜ਼ਿਲਾ ਪੁਲਸ ਮੁਖੀ ਫਿਰੋਜ਼ਪੁਰ ਦਫਤਰ, ਹੈੱਡ ਕਾਂਸਟੇਬਲ ਗੁਰਮੇਜ ਸਿੰਘ, ਫਸਟ ਏਡ ਟਰੇਨਰਜ਼ ਜਸਵਿੰਦਰ ਸਿੰਘ ਜ਼ਿਲਾ ਇੰਚਾਰਜ ਮੋਗਾ, ਮੋਹਨ ਸਿੰਘ ਗਿੱਲ ਜ਼ਿਲਾ ਇੰਚਾਰਜ, ਗੁਰਮਨਦੀਪ ਸਿੰਘ ਫਿਰੋਜ਼ਪੁਰ ਉਚੇਚੇ ਤੌਰ ’ਤੇ ਸਮਾਗਮ ’ਚ ਪਹੁੰਚੇ। ਇਸ ਮੌਕੇ ਲਖਵੀਰ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਮਾਪਿਆਂ ਨੂੰ ਟਰੈਫਿਕ ਦੇ ਨਿਯਮਾਂ ਸਬੰਧੀ ਪ੍ਰੇਰਨਾ ਸਰੋਤ ਬਣਨ ਲਈ ਵੀ ਆਖਿਆ। ਇਸ ਮੌਕੇ ਫਿਰੋਜ਼ਪੁਰ ਟਰੇਨਰ ਜਸਵਿੰਦਰ ਸਿੰਘ ਨੇ ਬੱਚਿਆਂ ਨੂੰ ਵੱਖ-ਵੱਖ ਹਾਦਸਿਆਂ ਦੌਰਾਨ ਲੱਗਣ ਵਾਲੀਆਂ ਸੱਟਾਂ ’ਤੇ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇ ਉਸ ਦੀ ਜਾਨ ਕਿਵੇਂ ਬਚਾਈ ਜਾ ਸਕਦੀ ਹੈ, ਬੱਚਿਆਂ ਨੂੰ ਸਿਖਲਾਈ ਦਿੱਤੀ। ਇਹ ਪ੍ਰੋਗਰਾਮ ਜਾਣਕਾਰੀ ਭਰਪੂਰ ਸੀ। ਇਸ ਮੌਕੇ ਸ਼੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਦੇ ਵਿਦਿਆਰਥੀ ਵੀ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਕਿਰਨ ਅਗਰਵਾਲ ਅਤੇ ਮੈਨੇਜਰ ਹਨੀ ਜੈਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਭਵਿੱਖ ’ਚ ਬੱਚਿਆਂ ਨੂੰ ਸਾਵਧਾਨੀ ਪੂਰਵਕ ਬੱਚਿਆਂ ਨੂੰ ਵਾਹਨ ਚਲਾਉਣ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ।

ਫੋਟੋ - http://v.duta.us/X70SGgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/QSHpmQAA

📲 Get Firozepur-Fazilka News on Whatsapp 💬