[firozepur-fazilka] - ਭਾਜਪਾ ਮਹਿਲਾ ਮੋਰਚਾ ਨੇ ਸੀ. ਐੱਮ. ਕੈਪਟਨ ਨੂੰ ਭੇਜਿਆ 500 ਦਾ ਡਰਾਫਟ

  |   Firozepur-Fazilkanews

ਫਿਰੋਜ਼ਪੁਰ (ਲੀਲਾਧਰ, ਨਾਗਪਾਲ)– ਕਾਂਗਰਸ ਸਰਕਾਰ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ਵਿਚ ਕੀਤੇ ਵਾਧੇ ਦੇ ਪ੍ਰਸਤਾਵਿਤ ਫੈਸਲੇ ਦਾ ਵਿਰੋਧ ਕਰਦਿਆਂ ਭਾਜਪਾ ਮਹਿਲਾ ਮੋਰਚਾ ਜ਼ਿਲਾ ਫਾਜ਼ਿਲਕਾ ਨੇ ਇਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਭਾਜਪਾ ਜ਼ਿਲਾ ਪ੍ਰਧਾਨ ਕਮਲੇਸ਼ ਚੁੱਘ ਦੀ ਅਗਵਾਈ ਹੇਠ ਉਪ ਪ੍ਰਧਾਨ ਰਨੂੰ ਸ਼ਰਮਾ, ਜਨਰਲ ਸਕੱਤਰ ਵੀਨਾ ਨਾਰੰਗ, ਸਕੱਤਰ ਸਰੋਜ ਗੁਪਤਾ, ਪ੍ਰੈੱਸ ਸਕੱਤਰ ਪੂਜਾ ਧਮੀਜਾ, ਸ਼੍ਰੀਮਤੀ ਨਰੇਸ਼ ਸ਼ਰਮਾ, ਅੰਜੂ ਬਾਲਾ, ਜੰਗੀਰ ਕੌਰ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ 500 ਰੁਪਏ ਦਾ ਡਰਾਫਟ ਭੇਜ ਕੇ ਵਿਰੋਧ ਜਤਾਇਆ ਹੈ। ਕੈਪਟਨ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੀ ਨਿੰਦਾ ਕਰਦਿਆਂ ਪੰਜਾਬ ਦੇ ਲੋਕਾਂ ਦੀ ਮੰਗ ਅਤੇ ਜ਼ਰੂਰਤਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। 500 ਰੁਪਏ ਦਾ ਡਰਾਫਟ ਭੇਜਦਿਆਂ ਉਨ੍ਹਾਂ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਦੀ ਆਰਥਕ ਹਾਲਤ ਜੇ ਵਾਕਿਆਂ ਹੀ ਕਮਜ਼ੋਰ ਹੋ ਗਈ ਹੈ ਤਾਂ ਰਾਜ ਦੀ ਜਨਤਾ ਇਕ-ਇਕ ਰੁਪਇਆ ਇਕੱਠਾ ਕਰ ਕੇ ਮਦਦ ਕਰਨ ਨੂੰ ਤਿਆਰ ਹੈ।

ਫੋਟੋ - http://v.duta.us/xcu-iAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NibZDwAA

📲 Get Firozepur-Fazilka News on Whatsapp 💬