[gurdaspur] - ਔਰਤ ਨਾਲ ਜਬਰ-ਜ਼ਨਾਹ ਕਰਨ ਵਾਲਾ ਦੋਸ਼ੀ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ

  |   Gurdaspurnews

ਗੁਰਦਾਸਪੁਰ, (ਵਿਨੋਦ, ਹਰਮਨਪ੍ਰੀਤ)- ਆਪਣੀ ਰਿਸ਼ਤੇਦਾਰ ਔਰਤ ਨੂੰ ਧਮਕੀਆਂ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਨੂੰ ਅੱਜ ਪੁਲਸ ਨੇ ਇਕ ਨਾਕੇ ਦੌਰਾਨ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਦੋਸ਼ੀ ਖਿਲਾਫ਼ ਪੁਲਸ ਨੇ ਧਾਰਾ 379, 411 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਏ. ਐੱਸ. ਆਈ. ਮਨਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਵਾਲਾ ਮੁਲਜ਼ਮ ਸੁਨੀਲ ਉਰਫ ਸੋਨੂੰ ਵਾਸੀ ਸ਼ਿਕਾਰ ਮਾਛੀਆਂ ਚੋਰੀ ਦੇ ਮੋਟਰਸਾਈਕਲ ’ਤੇ ਆ ਰਿਹਾ ਹੈ। ਜਿਸ ਤਹਿਤ ਪੁਲਸ ਵੱਲੋਂ ਅੌਜਲਾ ਬਾਈਪਾਸ ’ਤੇ ਨਾਕਾ ਲਾਇਆ ਹੋਇਆ ਸੀ ਕਿ ਉਕਤ ਮੁਲਜ਼ਮ ਕੁਝ ਦੇਰ ਬਾਅਦ ਇਸ ਚੋਰੀ ਦੇ ਮੋਟਰਸਾਈਕਲ ’ਤੇ ਜਦੋੋਂ ਉਥੇ ਪਹੁੰਚਿਆਂ ਤਾਂ ਪੁੱਛਗਿਛ ਦੌਰਾਨ ਉਹ ਮੋਟਰਸਾਈਕਲ ਦੇ ਦਸਤਾਵੇਜ਼ ਨਹੀਂ ਦਿਖਾ ਸਕਿਆ। ਜਦੋਂ ਪੁਲਸ ਨੇ ਸਖ਼ਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਕਬੂਲ ਕਰ ਲਿਆ ਕਿ ਉਸ ਨੇ ਇਹ ਮੋਟਰਸਾਈਕਲ ਡੇਰਾ ਬਾਬਾ ਨਾਨਕ ਤੋਂ ਚੋਰੀ ਕੀਤਾ ਹੈ। ਉਕਤ ਮੁਲਜ਼ਮ ਵਿਰੁੱਧ ਤਿੱਬਡ਼ ਪੁਲਸ ਸਟੇਸ਼ਨ ’ਚ ਪਹਿਲਾਂ ਵੀ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਦਰਜ ਹੈ, ਜਿਸ ਮਾਮਲੇ ’ਚ ਪੁਲਸ ਨੂੰ ਪਹਿਲਾਂ ਵੀ ਇਹ ਦੋਸ਼ੀ ਲੋਡ਼ੀਂਦਾ ਸੀ।ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਕੀਤੀ ਹੋਰ ਪੁੱਛਗਿਛ ਦੌਰਾਨ ਉਸ ਦੀ ਨਿਸ਼ਾਨਦੇਹੀ ’ਤੇ 3 ਹੋਰ ਮੋਟਰਸਾਈਕਲ ਅਤੇ ਇਕ ਐੱਲ. ਈ. ਡੀ . ਵੀ ਬਰਾਮਦ ਕਰ ਲਈ ਹੈ ਜਦੋਂ ਕਿ ਪੁੱਛਗਿਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਫੋਟੋ - http://v.duta.us/ABkIngAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BHqfOQAA

📲 Get Gurdaspur News on Whatsapp 💬