[ropar-nawanshahar] - ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਐੱਨ. ਆਰ. ਆਈ. ਪਤੀ ਖਿਲਾਫ਼ ਮਾਮਲਾ ਦਰਜ

  |   Ropar-Nawanshaharnews

ਨਵਾਂਸ਼ਹਿਰ, (ਤ੍ਰਿਪਾਠੀ)- ਐੱਨ.ਆਰ.ਆਈ. ਪਤੀ ਵਲੋਂ ਵਿਆਹੁਤਾ ਨੂੰ ਦਾਜ ਲਈ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਕਿਰਨਜੀਤ ਕੌਰ ਪੁੱਤਰੀ ਰਾਮਪਾਲ ਸਿੰਘ ਵਾਸੀ ਪਿੰਡ ਮੌਜੇਵਾਲ ਮਜਾਰਾ ਤਹਿਸੀਲ ਬਲਾਚੌਰ ਨੇ ਦੱਸਿਆ ਕਿ ਉਸ ਦਾ ਵਿਆਹ 3 ਅਪ੍ਰੈਲ 2015 ਨੂੰ ਵਰਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਦੇ ਨਾਲ ਬਲਾਚੌਰ ਸਥਿਤ ਇਕ ਰਿਜ਼ੋਰਟ ’ਚ ਹੋਇਆ ਸੀ। ਉਸ ਦੇ ਪੇਕੇ ਪਰਿਵਾਰ ਨੇ ਆਪਣੀ ਸਮਰੱਥਾ ਤੋਂ ਵੱਧ ਕੇ ਵਿਆਹ ’ਤੇ 20 ਲੱਖ ਰੁਪਏ ਖਰਚਾ ਕੀਤਾ ਸੀ। ਪਰ ਵਿਆਹ ਦੇ ਕਰੀਬ 2-4 ਦਿਨ ਦੇ ਬਾਅਦ ਹੀ ਸਹੁਰਾ ਪਰਿਵਾਰ ਨੇ ਉਸ ਉੱਤੇ ਘੱਟ ਦਾਜ ਲਿਆਉਣ ਦਾ ਦੋਸ਼ ਲਾਉਂਦੇ ਹੋਏ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਵਿਆਹ ਦੇ ਕਰੀਬ 17 ਦਿਨ ਬਾਅਦ ਉਸ ਦੀ ਘਰ ’ਚ ਕੁੱਟ-ਮਾਰ ਕਰਨ ਦੇ ਉਪਰੰਤ ਸਹੁਰਾ ਪਰਿਵਾਰ ਨੇ ਉਸ ਨੂੰ ਗੱਡੀ ’ਚ ਬਿਠਾ ਕੇ ਰਾਹੋਂ ਦੇ ਨਜ਼ਦੀਕ ਛੱਡ ਦਿੱਤਾ ਅਤੇ ਉਸ ਦੇ ਪੇਕੇ ਪਰਿਵਾਰ ਨੂੰ ਫੋਨ ਕਰ ਕੇ ਉਸ ਨੂੰ ਲੈਕੇ ਜਾਣ ਲਈ ਕਿਹਾ। ਘਰ ਪੁੱਜ ਕੇ ਉਸ ਨੇ ਆਪਣੇ ਪਰਿਵਾਰ ਨੂੰ ਆਪਣੇ ਨਾਲ ਵਾਪਰੀ ਸਾਰੀ ਹੱਡਬੀਤੀ ਦੱਸੀ। ਇਸ ਦੇ ਬਾਵਜੂਦ ਵੀ ਉਸ ਦੇ ਪਰਿਵਾਰ ਨੇ ਉਸ ਦੇ ਸਹੁਰਾ ਪਰਿਵਾਰ ਨਾਲ ਗੱਲਬਾਤ ਕਰਨ ਦੇ ਯਤਨ ਜਾਰੀ ਰੱਖੇ। ਉਸ ਨੂੰ ਪੇਕੇ ਪਰਿਵਾਰ ਛੱਡਣ ਦੇ ਕਰੀਬ 3 ਦਿਨ ਬਾਅਦ ਹੀ ਉਸਦਾ ਪਤੀ ਵਰਿੰਦਰ ਸਿੰਘ ਅਤੇ ਸੱਸ ਕੈਨੇਡਾ ਚਲੇ ਗਏ। ਕਿਸੇ ਤਰ੍ਹਾਂ ਨਾਲ ਉਨ੍ਹਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਲਡ਼ਕੀ ਨੂੰ ਕੈਨੇਡਾ ਮੰਗਵਾਉਣ ਲਈ 5 ਲੱਖ ਰੁਪਏ ਮੰਗੇ। ਉਸ ਦੇ ਪਰਿਵਾਰ ਵਾਲਿਅਾਂ ਨੇ ਕੈਨੇਡਾ ’ਚ ਰਹਿਣ ਵਾਲੇ ਉਸ ਦੇ ਚਾਚੇ ਦੀ ਮਾਰਫਤ ਸਹੁਰਾ ਪਰਿਵਾਰ ਨੂੰ 7 ਹਜ਼ਾਰ ਡਾਲਰ ਦਿੱਤੇ ਪਰ ਬਾਵਜੂਦ ਇਸ ਦੇ ਉਨ੍ਹਾਂ ਨੇ ਉਸ ਨੂੰ ਕੈਨੇਡਾ ਮੰਗਵਾਉਣ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ। ਉਲਟਾ 20 ਲੱਖ ਰੁਪਏ ਅਤੇ ਐਕਸ.ਯੂ.ਵੀ. ਗੱਡੀ ਦੀ ਮੰਗ ਰੱਖ ਦਿੱਤੀ। ਉਸ ਦੇ ਮਾਤਾ-ਪਿਤਾ ਵਲੋਂ ਦਾਜ ਦਾ ਸਾਮਾਨ ਵਾਪਸ ਮੰਗਣ ’ਤੇ ਉਨ੍ਹਾਂ ਨੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਸਹੁਰਾ ਪਰਿਵਾਰ ’ਤੇ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਇਨਸਾਫ ਦੇਣ ਦੀ ਗੁਹਾਰ ਲਾਈ ਹੈ।...

ਫੋਟੋ - http://v.duta.us/wAu81AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/umToWAAA

📲 Get Ropar-Nawanshahar News on Whatsapp 💬