[bhatinda-mansa] - 400 ਪੇਟੀਆਂ ਸ਼ਰਾਬ ਸਮੇਤ ਤਸਕਰ ਗ੍ਰਿਫਤਾਰ

  |   Bhatinda-Mansanews

ਬਠਿੰਡਾ(ਅਮਿਤ)— ਬਠਿੰਡਾ ਦੀ ਸੀ.ਆਈ.ਏ. ਪੁਲਸ ਵਲੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 400 ਪੇਟੀਆਂ ਸਮੇਤ ਇਕ ਵਿਅਕਤੀ ਨੂੰੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰਿਆਣਾ ਤੋਂ ਇਕ ਟਰੱਕ ਵਿਚ ਗੈਰ-ਕਾਨੂੰਨੀ ਰੂਪ ਨਾਲ ਸ਼ਰਾਬ ਲਿਆਈ ਜਾ ਰਹੀ ਹੈ, ਜੋ ਕਿ ਪੰਚਾਇਤ ਚੋਣਾਂ ਵਿਚ ਵੰਡੀ ਜਾਏਗੀ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਇਸ ਤਸਕਰ ਨੂੰ ਗ੍ਰਿਫਤਾਰ ਕੀਤਾ। ਤਸਕਰ ਦੀ ਪਛਾਣ ਜਗਸੀਰ ਸਿੰਘ ਦੇ ਨਾਂ ਤੋਂ ਹੋਈ ਹੈ, ਜਿਸ ਨੇ ਟਰੱਕ 'ਤੇ ਬਠਿੰਡਾ ਦਾ ਜਾਅਲੀ ਨੰਬਰ ਲਗਾਇਆ ਹੋਇਆ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਟਰੱਕ ਰਾਜਸਥਾਨ ਦਾ ਸੀ ਅਤੇ ਇਹ ਵਿਅਕਤੀ ਕਿਸੇ ਪਾਰਟੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪਹਿਲੀ ਵਾਰ ਸ਼ਰਾਬ ਦੇਣ ਲਈ ਬਠਿੰਡਾ ਅਇਆ ਸੀ ਪਰ ਪੁਲਸ ਚੌਕਸੀ ਦੇ ਚਲਦੇ ਇਹ ਫੜਿਆ ਗਿਆ। ਪੁਲਸ ਵਲੋਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਸਕਰ ਦੀ ਕਿਸ ਪਾਰਟੀ ਨਾਲ ਗੱਲਬਾਤ ਹੋਈ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/yLb7oQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/lzGqxgAA

📲 Get Bhatinda-Mansa News on Whatsapp 💬