[faridkot-muktsar] - ਘੋਟਣਾ ਮਾਰ ਕੇ ਕੀਤੀ ਪਤਨੀ ਦੀ ਹੱਤਿਆ

  |   Faridkot-Muktsarnews

ਸ੍ਰੀ ਮੁਕਤਸਰ ਸਾਹਿਬ, (ਪਵਨ)- ਚਰਿੱਤਰ ’ਤੇ ਸ਼ੱਕ ਹੋਣ ਕਾਰਨ ਪਤੀ ਵੱਲੋਂ ਘੋਟਣਾ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ ਗਈ। ਥਾਣਾ ਸਦਰ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਾਂਗਟਕੇਰ ਨਿਵਾਸੀ ਸਤਪਾਲ ਸਿੰਘ ਦਾ ਵਿਆਹ ਕੁਲਦੀਪ ਕੌਰ ਨਾਲ ਹੋਇਆ ਸੀ। ਸਤਪਾਲ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦੇ ਚਾਰ ਬੱਚੇ ਸਨ, ਜਿਨ੍ਹਾਂ ਵਿਚੋਂ ਦੋ ਪੁੱਤਰ ਅਤੇ ਦੋ ਬੇਟੀਅਾਂ ਹਨ। ਸਤਪਾਲ ਸਿੰਘ ਆਪਣੀ ਪਤਨੀ ਦਾ ਚਾਲ-ਚਲਣ ਸਹੀ ਨਾ ਹੋਣ ਕਾਰਨ ਉਹ ਉਸ ’ਤੇ ਹਮੇਸ਼ਾ ਹੀ ਸ਼ੱਕ ਕਰਦਾ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਵਿਚ ਕਲੇਸ਼ ਰਹਿੰਦਾ ਸੀ। ਵਾਰ-ਵਾਰ ਸਮਝਾਉਣ ਦੇ ਬਾਵਜੂਦ ਉਸ ਦੀ ਪਤਨੀ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਸੀ। ਬੀਤੇ ਬੁੱਧਵਾਰ ਦੀ ਰਾਤ ਨੂੰ ਵੀ ਇਸੇ ਗੱਲੋਂ ਉਨ੍ਹਾਂ ਦਾ ਆਪਸ ਵਿਚ ਝਗਡ਼ਾ ਹੋ ਗਿਆ। ਇਸ ਦੌਰਾਨ ਸਤਪਾਲ ਸਿੰਘ ਅਤੇ ਉਸ ਦੀ ਪਤਨੀ ਦੀ ਆਪਸ ਵਿਚ ਹੱਥੋਂਪਾਈ ਹੋ ਗਈ। ਇਸੇ ਹੱਥੋਂਪਾਈ ਵਿਚ ਸਤਪਾਲ ਨੇ ਘੋਟਣਾ ਚੁੱਕ ਕੇ ਕੁਲਦੀਪ ਦੇ ਮਾਰਿਆ। ਉਸ ਨੇ ਘੋਟਨੇ ਨਾਲ ਦੋ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਵਾਸੀਅਾਂ ਨੇ ਇਸ ਬਾਰੇ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਸਦਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਥਾਣਾ ਸਦਰ ਇੰਚਾਰਜ ਪਰਮਜੀਤ ਸਿੰਘ ਮ੍ਰਿਤਕ ਕੁਲਦੀਪ ਕੌਰ ਦੇ ਭਰਾ ਸ਼ਮਸ਼ੇਰ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਅਾਂ ਸਤਪਾਲ ਸਿੰਘ ਖਿਲਾਫ਼ ਹੱਤਿਆ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਫੋਟੋ - http://v.duta.us/JcSZ8wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/l0mQSgAA

📲 Get Faridkot-Muktsar News on Whatsapp 💬