[firozepur-fazilka] - ਪੱਥਰਬਾਜ਼ੀ ਦੌਰਾਨ ਕਮਾਂਡੋ ਦੇ ਜ਼ਖਮੀ ਹੋਣ 'ਤੇ 7 ਖਿਲਾਫ ਮਾਮਲਾ ਦਰਜ

  |   Firozepur-Fazilkanews

ਫਿਰੋਜ਼ਪੁਰ (ਕੁਮਾਰ) - ਸ਼ਹਿਰ ਦੇ ਪੋਲਟੈਕਨੀਕਲ ਕਾਲਜ 'ਚ ਪੰਚਾਇਤੀ ਚੋਣਾਂ ਸਬੰਧੀ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਜਮ੍ਹਾ ਕਰਵਾਉਣ ਦੌਰਾਨ ਕੁਝ ਲੋਕਾਂ ਵਲੋਂ ਆ ਕੇ ਕੀਤੀ ਪੱਥਰਬਾਜ਼ੀ ਕਾਰਨ ਇਕ ਕਮਾਂਡੋ ਜ਼ਖਮੀ ਹੋ ਗਿਆ ਸੀ। ਕਮਾਂਡੋ ਦੇ ਜ਼ਖਮੀ ਹੋਣ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਮਾਮਲੇ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 7-8 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੁੱਦਈ ਏ. ਐੱਸ. ਆਈ. ਅਸ਼ਵਨੀ ਕੁਮਾਰ ਨੰਬਰ 3405/ਪੀ. ਏ. ਪੀ. ਇੰਚਾਰਜ ਘਾਤਕ ਟੀਮ ਬਹਾਦਰਗੜ੍ਹ ਪਟਿਆਲਾ ਨੇ ਦੱਸਿਆ ਕਿ ਉਹ ਆਪਣੇ ਕਰਮਚਾਰੀ ਸਾਥੀਆਂ ਨਾਲ ਪੰਚਾਇਤੀ ਚੋਣਾਂ ਸਬੰਧੀ ਭਰੇ ਜਾ ਰਹੇ ਫਾਰਮ ਨੋਮੀਨੇਸ਼ਨ ਸਬੰਧੀ ਮੇਨ ਗੇਟ ਪੋਲੀਟੈਕਨੀਕਲ ਕਾਲਜ ਫਿਰੋਜ਼ਪੁਰ ਸ਼ਹਿਰ ਵਿਖੇ ਗਏ ਹੋਏ ਸਨ। ਨਾਮਜ਼ਦਗੀ ਦੌਰਾਨ ਜਗਜੀਤ ਸਿੰਘ, ਸੁਖਵਿੰਦਰ ਸਿੰਘ, ਅਮਰ ਸਿੰਘ, ਮਨਜੀਤ ਸਿੰਘ ਤੇ 2-3 ਅਣਪਛਾਤੇ ਆਦਮੀਆਂ ਨੇ ਉੱਥੇ ਆ ਕੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਿਰ 'ਚ ਪੱਥਰ ਲੱਗਣ ਕਾਰਨ ਡਿਊਟੀ 'ਤੇ ਤਾਇਨਾਤ ਕਮਾਂਡੋ ਸਮਨਪ੍ਰੀਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਫੋਟੋ - http://v.duta.us/FJ28XQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/663F2gAA

📲 Get Firozepur-Fazilka News on Whatsapp 💬