[gurdaspur] - ਨਗਰ ਕੌਂਸਲ ਅਧਿਕਾਰੀਆਂ ਨੇ ਕੱਟੇ 13 ਦੁਕਾਨਦਾਰਾਂ ਦੇ ਚਲਾਨ

  |   Gurdaspurnews

ਬਟਾਲਾ, (ਬੇਰੀ)- ਅੱਜ ਦੋਬਾਰਾ ਇਕ ਵਾਰ ਫਿਰ ਨਗਰ ਕੌਂਸਲ ਬਟਾਲਾ ਦੇ ਅਧਿਕਾਰੀਆਂ ਨੇ ਟ੍ਰੈਫਿਕ ਪੁਲਸ ਵਿਭਾਗ ਦੇ ਸਹਿਯੋਗ ਨਾਲ ਸ਼ਹਿਰ ਦੇ ਸਿਟੀ ਰੋਡ ’ਤੇ ਦੁਕਾਨਦਾਰਾਂ ਵੱਲੋਂ ਸਡ਼ਕਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਚਲਾਈ ਗਈ ਕਿਉਂਕਿ ਇਹ ਨਾਜਾਇਜ਼ ਕਬਜ਼ੇ ਜਿਥੇ ਟ੍ਰੈਫਿਕ ’ਚ ਵਿਘਨ ਪਾਉਂਦੇ ਹਨ, ਉਥੇ ਨਾਲ ਹੀ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨਾਲ ਅਕਸਰ ਜਾਮ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਸਬੰਧੀ ਨਗਰ ਕੌਂਸਲ ਇੰਸਪੈਕਟਰ ਅਮਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਸਿਟੀ ਰੋਡ ’ਤੇ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਇੰਚਾਰਜ ਲਖਵਿੰਦਰ ਸਿੰਘ, ਟ੍ਰੈਫਿਕ ਹੌਲਦਾਰ ਸੁਖਵਿੰਦਰ ਸਿੰਘ, ਦਲਜੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਦੁਕਾਨਦਾਰਾਂ ਵੱਲੋਂ ਸਡ਼ਕ ਵੱਲ ਵਧਾ ਕੇ ਰੱਖੇ ਗਏ ਆਪਣੇ ਵੇਚਣ ਵਾਲੇ ਸਾਮਾਨ ਨੂੰ ਜਿਥੇ ਦੁਕਾਨ ਦੀ ਹਦੂਦ ਅੰਦਰ ਕਰਵਾਇਆ ਗਿਆ ਹੈ, ਉਥੇ ਨਾਲ ਹੀ ਕੁੱਲ 13 ਦੁਕਾਨਦਾਰਾਂ ਦੇ ਅੱਜ ਨਾਜਾਇਜ਼ ਕਬਜ਼ੇ ਨਾ ਹਟਾਉਣ ’ਤੇ ਚਲਾਨ ਕੱਟੇ ਗਏ ਹਨ। ਅਮਰਜੀਤ ਸੋਢੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਇਹ ਵੀ ਚਿਤਾਵਨੀ ਦਿੰਦਿਆਂ ਹਦਾਇਤ ਕੀਤੀ ਗਈ ਹੈ ਕਿ ਉਹ ਸਾਮਾਨ ਨੂੰ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ ਤੇ ਜੇਕਰ ਨਹੀਂ ਮੰਨੇ ਤਾਂ ਆਉਣ ਵਾਲੇ ਸਮੇਂ ਨਗਰ ਕੌਂਸਲ ਇਸ ਪ੍ਰਤੀ ਸਖਤ ਰੁੱਖ ਅਪਣਾਉਂਦੇ ਹੋਏ ਮਾਣਯੋਗ ਅਦਾਲਤ ਦਾ ਦਰਵਾਜ਼ਾ ਖਡ਼ਕਾਏਗੀ ਤੇ ਦੁਕਾਨਦਾਰਾਂ ਨੂੰ ਅਦਾਲਤ ’ਚ ਭੇਜਿਆ ਜਾਵੇਗਾ। ਇਥੇ ਇਹ ਦੱਸ ਦੇਈਏ ਕਿ ਕੁੱਝ ਇਕ ਦੁਕਾਨਦਾਰਾਂ ਦੀ ਨਗਰ ਕੌਂਸਲ ਅਧਿਕਾਰੀਆਂ ਨਾਲ ਬਹਿਸ ਵੀ ਹੋਈ ਹੈ।

ਫੋਟੋ - http://v.duta.us/va5UbQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FvIJjgAA

📲 Get Gurdaspur News on Whatsapp 💬