[gurdaspur] - 100 ਲਿਟਰ ਲਾਹਣ ਤੇ 50 ਬੋਤਲਾਂ ਅਲਕੋਹਲ ਬਰਾਮਦ

  |   Gurdaspurnews

ਬਟਾਲਾ, (ਬੇਰੀ)- ਚੋਣਾਂ ਦੇ ਮੱਦੇਨਜ਼ਰ ਐਕਸਾਈਜ਼ ਵਿਭਾਗ ਵੱਲੋਂ ਆਪਣੀ ਸਰਗਰਮੀ ਜਾਰੀ ਰੱਖਦਿਆਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਅਗਵਾਈ ਹੇਠ ਐਕਸਾਈਜ਼ ਟੀਮ ਤੇ ਪੁਲਸ ਪਾਰਟੀ ਨੇ ਵੱਖ-ਵੱਖ ਪਿੰਡਾਂ ਸੁਨਈਆ, ਖਤੀਬ, ਧਰਮਕੋਟ, ਸ਼ਾਮਪੁਰਾ, ਮਿਸ਼ਰਪੁਰਾ, ਛਿੱਤ, ਬੱਲਪੁਰੀਆਂ, ਮਨੋਹਰਪੁਰ ਤੇ ਥਰੀਏਵਾਲ ਆਦਿ ਪਿੰਡਾਂ ’ਚ ਛਾਪੇਮਾਰੀ ਕੀਤੀ , ਜਿਸ ਦੌਰਾਨ 100 ਲਿਟਰ ਲਾਹਣ ਤੇ 50 ਬੋਤਲਾਂ ਅਲਕੋਹਲ ਬਰਾਮਦ ਹੋਈ। ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਣ ਤੇ ਅਲਕੋਹਲ ਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ ਹੈ। ਉਕਤ ਲਾਹਣ ਤੇ ਅਲਕੋਹਲ ਤੋਂ ਸ਼ਰਾਬ ਤਿਆਰ ਕੀਤੀ ਜਾਣੀ ਸੀ, ਜਿਸ ਦੀ ਵਰਤੋਂ ਚੋਣਾਂ ’ਚ ਹੋਣੀ ਸੀ। ਰਮਨ ਸ਼ਰਮਾ ਨੇ ਦੱਸਿਆ ਕਿ ਚੋਣ ਜ਼ਾਬਤੇ ਮੁਤਾਬਕ ਅਜਿਹੀ ਛਾਪੇਮਾਰੀ ਜਾਰੀ ਰਹੇਗੀ ਤੇ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ਏ.ਐੱਸ.ਆਈ. ਜਸਪਿੰਦਰ ਸਿੰਘ, ਹੌਲਦਾਰ ਪਰਗਟ ਸਿੰਘ, ਹਰਜੀਤ ਸਿੰਘ, ਜੋਗਿੰਦਰ ਸਿੰਘ ਤੇ ਰਣਜੋਧ ਸਿੰਘ ਆਦਿ ਮੌਜੂਦ ਸਨ।

ਫੋਟੋ - http://v.duta.us/4X6G_QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2I8HPgAA

📲 Get Gurdaspur News on Whatsapp 💬