[hoshiarpur] - ਨਾਜਾਇਜ਼ ਸ਼ਰਾਬ ਦੀਆਂ 112 ਪੇਟੀਆਂ ਬਰਾਮਦ

  |   Hoshiarpurnews

ਹੁਸ਼ਿਆਰਪੁਰ (ਪੰਡਿਤ)-ਜ਼ਿਲਾ ਪੁਲਸ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਅੱਜ ਦਾਰਾਪੁਰ ਟਾਂਡਾ ’ਚ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਸਟੋਰ ਕੀਤੀ ਗਈ ਵੱਖ-ਵੱਖ ਮਾਰਕਿਆਂ ਦੀ ਸ਼ਰਾਬ ਦੀਆਂ 112 ਪੇਟੀਆਂ ਬਰਾਮਦ ਕੀਤੀਆਂ ਹਨ। ਸਪੈਸ਼ਲ ਬ੍ਰਾਂਚ ਦੇ ਐੱਸ.ਆਈ. ਦਵਿੰਦਰ ਸਿੰਘ, ਏ.ਐੱਸ.ਆਈ. ਕੁਲਵੰਤ ਸਿੰਘ ਤੇ ਏ.ਐੱਸ. .ਆਈ. ਵਿਪਨ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਛਾਪੇਮਾਰੀ ਤੋਂ ਬਾਅਦ ਬਰਾਮਦ ਸ਼ਰਾਬ ਨੂੰ ਟਾਂਡਾ ਪੁਲਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਰਾਬ ਦੀ ਵਰਤੋਂ ਪੰਚਾਇਤੀ ਚੋਣਾਂ ’ਚ ਹੋਣੀ ਸੀ ਪਰ ਇਹ ਪੁਲਸ ਦੀ ਜਾਂਚ ਦਾ ਵਿਸ਼ਾ ਹੈ, ਜਿਸ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ। ਫਿਲਹਾਲ ਟਾਂਡਾ ਪੁਲਸ ਨੇ ਸ਼ਰਾਬ ਦੀਆਂ ਪੇਟੀਆਂ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਵੇਂ ਹੋਈ ਕਾਰਵਾਈ ਸਪੈਸ਼ਲ ਬ੍ਰਾਂਚ ਦੀ ਟੀਮ ਨੂੰ ਨਾਜਾਇਜ਼ ਤਰੀਕੇ ਨਾਲ ਸਟੋਰ ਕੀਤੀ ਗਈ ਸ਼ਰਾਬ ਦੀ ਸੂਚਨਾ ਮਿਲੀ ਸੀ, ਜਿਸ ’ਤੇ ਟੀਮ ਨੇ ਅੱਜ ਸ਼ਾਮੀਂ ਦਾਰਾਪੁਰ ’ਚ ਕਿਰਾਏ ਦੇ ਮਕਾਨ ’ਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਬਣਾਏ ਗਏ ਦਫਤਰ ’ਚ ਛਾਪੇਮਾਰੀ ਕੀਤੀ ਤਾਂ ਉੱਥੋਂ ਮਿਲੀਆਂ ਸ਼ਰਾਬ ਦੀਆਂ 112 ਪੇਟੀਆਂ ਸਬੰਧੀ ਮੌਕੇ ’ਤੇ ਮੌਜੂਦ ਕਰਿੰਦਾ ਰਾਮ ਸਿੰਘ ਤੇ ਹੋਰ ਕੋਈ ਬਿੱਲ ਨਾ ਦਿਖਾ ਸਕੇ। ਸੂਚਨਾ ਮਿਲਣ ’ਤੇ ਪੁਲਸ ਥਾਣਾ ਮੁਖੀ ਟਾਂਡਾ ਐੱਸ. ਆਈ. ਬਿਕਰਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸ਼ਰਾਬ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਠੇਕੇਦਾਰਾਂ ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਬੈਂਸ ਅਵਾਣ, ਅਜੀਤਪਾਲ ਸਿੰਘ ਅਤੇ ਜਸਵੀਰ ਸਿੰਘ ਖਿਲਾਫ਼ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/-7AZlAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/as5pdQAA

📲 Get Hoshiarpur News on Whatsapp 💬