[hoshiarpur] - ਬਾਪੂ ਗੰਗਾ ਦਾਸ ਜੀ ਦੇ ਦਰਬਾਰ ਮਾਹਿਲਪੁਰ ਵਿਖੇ ਸ੍ਰੀ ਰਾਮ ਕਥਾ ਜਾਰੀ

  |   Hoshiarpurnews

ਹੁਸ਼ਿਆਰਪੁਰ (ਜ.ਬ.)-ਮਾਹਿਲਪੁਰ ਵਿਖੇ ਸ੍ਰੀ ਗੁਰੂ ਬਾਪੂ ਗੰਗਾ ਦਾਸ ਜੀ ਦੇ ਅਸਥਾਨ ’ਤੇ ਸ੍ਰੀ ਰਾਮ ਕਥਾ 12 ਤੋਂ 20 ਦਸੰਬਰ ਤੱਕ ਕਰਵਾਈ ਜਾ ਰਹੀ ਹੈ। ਅੱਜ ਸੱਤਵੇਂ ਦਿਨ ਸ਼੍ਰੀ ਰਾਘਵਾ ਅਚਾਰੀਆ ਨੇ ਸ੍ਰੀ ਰਾਮਾਇਣ ਜੀ ਵਿਚੋਂ ਕੲੀ ਪ੍ਰਸੰਗਾਂ ਦਾ ਵਿਸਥਾਰ ਸਹਿਤ ਵਰਣਨ ਕੀਤਾ। ਉਨ੍ਹਾਂ ਆਪਣੇ ਮੁਖਾਰਬਿੰਦ ਤੋਂ ਕਥਾ ਕਰਦਿਆਂ ਸ਼ਰਧਾਲੂਆਂ ਨੂੰ ਪ੍ਰਮਾਤਮਾ ਦੀ ਭਗਤੀ ਨਾਲ ਜੋਡ਼ਿਆ। ਉਨ੍ਹਾਂ ਕਿਹਾ ਕਿ ਪ੍ਰਭੂ ਦੀ ਭਗਤੀ ਨਾਲ ਦੁੱਖਾਂ ਦਾ ਖਾਤਮਾ ਹੁੰਦਾ ਹੈ। ਇਸ ਲਈ ਸਾਨੂੰ ਪ੍ਰਭੂ ਭਗਤੀ ਕਰਨੀ ਚਾਹੀਦੀ ਹੈ। ਇਸ ਮੌਕੇ ਵੱਖ-ਵੱਖ ਮੰਡਲੀਆਂ ਵੱਲੋਂ ਭਜਨ ਸੰਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬਾਬਾ ਸੋਢੀ ਲਲਵਾਣ, ਅਤੁਲ ਸ਼ਾਸਤਰੀ ਪਠਾਨਕੋਟ, ਪ੍ਰਧਾਨ ਮਨਦੀਪ ਸਿੰਘ ਬੈਂਸ, ਸ਼੍ਰੀ ਸੁਮੰਤ ਮਿਸ਼ਰਾ ਜੀ, ਸ਼੍ਰੀ ਮਨੀਸ਼ ਫਗਵਾਡ਼ੇ ਵਾਲੇ, ਬਿੱਟੂ ਪਾਹਲੇਵਾਲ, ਹੀਰਾ ਲਾਲ ਫਗਵਾਡ਼ਾ, ਸੁਖਵਿੰਦਰ ਸਿੰਘ, ਕਾਕੂ ਬਣਗਡ਼੍ਹ, ਰਾਜ ਕੁਮਾਰ, ਪਰਮਜੀਤ ਸਿੰਘ ਬੈਂਸ, ਰਵੀ ਖਡ਼ੌਦੀ, ਹਰਵਿੰਦਰ ਸਿੰਘ ਰਾਣਾ, ਰਣਜੀਤ ਰਾਣਾ, ਸੀਤਲ ਈਸਪੁਰ, ਅਵਤਾਰ ਸਿੰਘ, ਬਿਕਰਮਜੀਤ ਰਾਣਾ, ਪ੍ਰਿੰਸੀਪਲ ਮਹਿੰਦਰਪਾਲ ਸ਼ਰਮਾ, ਪਰਮਜੀਤ ਰਾਣਾ, ਬਾਬਾ ਵਰਿੰਦਰ ਸਿੰਘ, ਗੋਪੀ ਬਸਰਾ, ਸੋਨੂੰ ਬੇਦੀ, ਰਣਜੀਤ ਰਾਮ ਭਗਤੂਪੁਰ, ਜੁਗਿੰਦਰ ਪਿੰਕੀ, ਅਨੁਰਾਗ ਹਾਂਡਾ, ਵਿੱਕੀ ਅਗਨੀਹੋਤਰੀ, ਡਾ. ਕੁਸ਼ ਕੁਮਾਰ, ਅਨਿਲ ਕੁਮਾਰ ਕਾਲਾ, ਅਮਨਦੀਪ, ਬੰਟੀ ਗੁਪਤਾ, ਸੁਖਵਿੰਦਰ ਸਿੰਘ, ਨਰਿੰਦਰ ਆਨੰਦ, ਵਿਪਨ ਸ਼ਰਮਾ, ਇਸ਼ੂ ਤਨੇਜਾ, ਰਾਹੁਲ ਬਾਂਸਲ, ਮਨੋਜ ਕੁਮਾਰ, ਅਮਰਜੀਤ ਭਿੰਦਾ, ਅਨਿਲ ਕੁਮਾਰ ਹੈਪੀ ਆਦਿ ਸੇਵਾਦਾਰ ਹਾਜ਼ਰ ਸਨ।

ਫੋਟੋ - http://v.duta.us/pGKiPQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9Kr81gAA

📲 Get Hoshiarpur News on Whatsapp 💬