[jalandhar] - ਕਰਤਾਰਪੁਰ : ਡਿੰਪਲ ਕਤਲਕਾਂਡ ਦਾ ਮਾਸਟਰਮਾਈਂਡ ਕਾਬੂ

  |   Jalandharnews

ਕਰਤਾਰਪੁਰ (ਸਾਹਨੀ)- ਬੀਤੀ 7 ਦਸੰਬਰ ਨੂੰ ਸਥਾਨਿਕ ਸ਼ੀਤਲਾ ਮੰਦਰ ਨੇੜੇ ਦੁਕਾਨ 'ਚ ਕੰਮ ਕਰ ਰਹੇ ਇਕ ਨੌਜਵਾਨ ਡਿੰਪਲ ਕੁਮਾਰ ਨੂੰ ਦੋ ਅਣਪਛਾਤੇ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਸ਼ਰੇਆਮ ਦੁਕਾਨ ਦੇ ਅੰਦਰ ਜਾ ਕੇ ਗੋਲੀਆਂ ਮਾਰ ਕੇ ਮਾਰ ਦੇਣ ਤੋਂ ਬਾਅਦ ਮ੍ਰਿਤਕ ਦੇ ਪਿਤਾ ਵਲੋਂ ਸ਼ਹਿਰ ਅਤੇ ਆਸ ਪਾਸ ਦੇ ਤਿੰਨ ਨੌਜਵਾਨਾਂ ਤੇ ਸ਼ੱਕ ਜ਼ਾਹਿਰ ਕੀਤਾ ਸੀ ਜੋ ਕਿ ਪੁਲਸ ਵਲੋਂ ਫਰਾਰ ਦੱਸੇ ਜਾਂਦੇ ਸਨ। ਇਹਨਾਂ 'ਚੋ ਪੁਲਸ ਵਲੋਂ ਕੀਤੀ ਜਾਂਚ ਤੋਂ ਬਾਅਦ ਅੱਜ ਗਸ਼ਤ ਦੌਰਾਨ ਥਾਣਾ ਮੁਖੀ ਰਾਜੀਵ ਕੁਮਾਰ ਨੇ ਮੁੱਖਬੀਰ ਦੀ ਇਤਲਾਹ ਤੇ ਜੀ.ਟੀ ਰੋਡ ਨੇੜੇ ਵਿਧੀਪੁਰ ਤੋਂ ਜਤਿੰਦਰ ਸਿੰਘ ਉਰਫ ਭੋਲੂ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਕੁਦੋਵਾਲ ਨੂੰ ਕਾਬੂ ਕਰ ਲਿਆ ਹੈ। ਇਸ ਸੰਬਧੀ ਅੱਜ ਕਰਤਾਰਪੁਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ ਪੀ (ਇੰਨਵੈਸਟੀਗੇਸ਼ਨ) ਸ: ਬਲਕਾਰ ਸਿੰਘ ਨੇ ਦੱਸਿਆ ਕਿ ਕਤਲ ਕਾਂਡ ਤੋਂ ਬਾਅਦ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾ ਤੇ ਡੀ.ਐੱਸ.ਪੀ ਦਿਗ ਵਿਜੈ ਕਪਿਲ, ਥਾਣਾ ਮੁਖੀ ਕਰਤਾਰਪੁਰ ਇੰਸਪੈਕਟਰ ਰਾਜੀਵ ਕੁਮਾਰ ਅਤੇ ਸੀ.ਆਈ.ਏ ਸਟਾਫ ਦੇ ਇੰਸਪੈਕਟਰ ਸ਼ਿਵ ਕੁਮਾਰ ਇੰਸਪੈਕਟਰ ਹਰਿੰਦਰ ਸਿੰਘ ਨੇ ਟੀਮ ਵਰਕ ਨਾਲ ਕੰਮ ਕਰਕੇ ਉਕਤ ਕਤਲ ਕੇਸ ਦੀ ਉਲਝੀ ਹੋਈ ਗੁੱਥੀ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ ਅਤੇ ਇਸ ਕਤਲ ਕਾਂਡ ਵਿਚ ਮ੍ਰਿਤਕ ਡਿੰਪਲ ਦੇ ਪਿਤਾ ਸੁਰਿੰਦਰ ਸਿੰਘ ਵਲੋਂ ਪ੍ਰਗਟਾਏ ਗਏ ਤਿੰਨ ਵਿਅਕਤੀਆਂ ਤੇ ਸ਼ੱਕ ਤੇ ਕਾਰਵਾਈ ਕਰਦਿਆ ਜਤਿੰਦਰ ਸਿੰਘ ਉਰਫ ਭੋਲੂ ਨੂੰ ਇਸ ਕੇਸ ਦਾ ਮਾਸਟਰ ਮਾਇੰਡ ਪਾਇਆ ਗਿਆ।...

ਫੋਟੋ - http://v.duta.us/zI7dIAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Gr3OygAA

📲 Get Jalandhar News on Whatsapp 💬