[jalandhar] - ਪੇਸ਼ੀ ’ਤੇ ਆਏ ਹਵਾਲਾਤੀ ਨੇ ਪੁਲਸ ਮੁਲਾਜ਼ਮ ਦੀ ਵਰਦੀ ਪਾੜੀ, ਮਾਮਲਾ ਦਰਜ

  |   Jalandharnews

ਜਲੰਧਰ, (ਕਮਲੇਸ਼)- ਕੋਰਟ ਵਿਚ ਪੇਸ਼ੀ ’ਤੇ ਆਇਆ ਹਵਾਲਾਤੀ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਹੋ ਗਿਆ ਤੇ ਇਸ ਦੌਰਾਨ ਇਕ ਮੁਲਾਜ਼ਮ ਦੀ ਵਰਦੀ ਵੀ ਪਾੜ ਦਿੱਤੀ। ਬਾਰਾਦਰੀ ਪੁਲਸ ਦੇ ਏ. ਐੱਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਏ. ਐੈੱਸ. ਆਈ. ਰਾਜਿੰਦਰ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਕੋਰਟ ਵਿਚ ਹਵਾਲਾਤੀ ਰੰਧੀਰ ਕੁਮਾਰ ਉਰਫ ਧੀਰਾ ਪੁੱਤਰ ਜਸਵੀਰ ਵਾਸੀ ਪਿੰਡ ਗੰਨਾ ਫਿਲੌਰ ਨੂੰ ਪੇਸ਼ੀ ’ਤੇ ਲੈ ਕੇ ਆਏ ਸਨ। ਮੁਲਜ਼ਮ ਦੇ ਖਿਲਾਫ ਥਾਣਾ ਫਿਲੌਰ ਵਿਚ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਮਾਮਲਾ ਦਰਜ ਹੈ। ਮੁਲਜ਼ਮ ਦੀ ਪਤਨੀ ਉਸ ਨੂੰ ਮਿਲਣ ਕੋਰਟ ਵਿਚ ਆਈ ਸੀ। ਮੁਲਜ਼ਮ ਰਣਧੀਰ ਵਾਰ-ਵਾਰ ਪੁਲਸ ਕੋਲ ਪਤਨੀ ਨੂੰ ਮਿਲਣ ਦੀ ਜ਼ਿੱਦ ਕਰ ਰਿਹਾ ਸੀ। ਜਦੋਂ ਪੁਲਸ ਨੇ ਉਸ ਦੀ ਨਾ ਸੁਣੀ ਤਾਂ ਉਹ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਹੋ ਗਿਆ। ਇਸ ਦੌਰਾਨ ਉਸ ਨੇ ਪੁਲਸ ਮੁਲਾਜ਼ਮ ਦੀ ਵਰਦੀ ਵੀ ਪਾੜ ਦਿੱਤੀ। ਬਾਰਾਦਰੀ ਪੁਲਸ ਨੇ ਏ. ਐੱਸ. ਆਈ. ਰਾਜਿੰਦਰ ਕੁਮਾਰ ਵਲੋਂ ਦਿੱਤੀ ਗਈ ਸ਼ਿਕਾਇਤ ’ਤੇ ਮੁਲਜ਼ਮ ਰਣਧੀਰ ਖਿਲਾਫ ਧਾਰਾ 353, 186, 309, 427 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਫੋਟੋ - http://v.duta.us/J35GyQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JmaodgAA

📲 Get Jalandhar News on Whatsapp 💬