[jalandhar] - ਸ਼ਾਹਕੋਟ ਹਲਕੇ ਦੇ 80 ਪਿੰਡਾਂ ਦੇ ਲੋਕ ਨਹੀਂ ਪਾ ਸਕਣਗੇ ਵੋਟਾਂ

  |   Jalandharnews

ਸ਼ਾਹਕੋਟ, (ਅਰੁਣ)-ਸੂਬੇ ‘ਚ ਚੋਣ ਜਾਬਤਾ ਲਾਗੂ ਹੈ। ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਰੀਕਿਰਿਆ ਪੂਰੀ ਹੋ ਚੁੱਕੀ ਹੈ। ਸ਼ਾਹਕੋਟ ਹਲਕੇ ‘ਚ 233 ਪਿੰਡ ਹਨ। ਪੂਰੇ ਹਲਕੇ ਅੰਦਰ ਚੋਣਾਵੀਂ ਮਾਹੌਲ ਕਾਫੀ ਭੱਖਿਆ ਹੋਇਆ ਹੈ। ਇਸ ਸਭ ਤੋਂ ਵੱਖ ਹਲਕੇ ਦੇ 80 ਦੇ ਕਰੀਬ ਪਿੰਡਾਂ ‘ਚ ਹੁਣ 30 ਦਸੰਬਰ ਨੂੰ ਵੋਟਾਂ ਨਹੀਂ ਪੈਣਗੀਆਂ। ਇਨ੍ਹਾਂ ਪਿੰਡਾਂ ਦੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਨਹੀਂ ਜਾਣਗੇ ਤੇ ਨਾ ਹੀ ਚੋਣ ਕਮੀਸ਼ਨ ਇਨ੍ਹਾਂ ਪਿੰਡਾਂ ‘ਚ ਕੋਈ ਪੋਲਿੰਗ ਬੂਥ ਲਗਾਵਾਗੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਪਿੰਡ ਦੇ ਲੋਕਾਂ ਨੇ ਆਪਣੇ ਸਰਪੰਚ ਤੇ ਪੰਚਾ ਦੀ ਚੋਣ ਪਹਿਲਾਂ ਹੀ ਸਰਬਸੰਮਤੀ ਨਾਲ ਕਰ ਲਈ ਹੈ। ਹਲਕੇ ਦੇ 80 ਪਿੰਡਾਂ ਦੇ ਲੋਕ ਹੁਣ ਤਕ ਸਰਬਸੰਮਤੀ ਨਾਲ ਆਪਣੇ ਪਿੰਡ ਦੀ ਪੰਚਾਇਤ ਚੁਣ ਚੁੱਕੇ ਹਨ। ਹਲਕੇ ਦੇ ਪਿੰਡਾਂ ਦੀ ਸਰਬਸੰਮਤੀ ਨਾਲ ਚੁਣੀ ਜਾਣ ਵਾਲੀਆਂ ਪੰਚਾਇਤਾਂ ਦੀ ਗਿਣਤੀ ਅਜੇ 21 ਤਰੀਕ ਨੂੰ ਨਾਮਜਦਗੀ ਪੱਤਰਾਂ ਦੀ ਪ੍ਰੀਕਿਰਿਆ ਪੂਰੇ ਹੁੰਦੇ ਸਾਰ ਹੋਰ ਵਧਣ ਦਾ ਅੰਦਾਜ਼ਾ ਹੈ।...

ਫੋਟੋ - http://v.duta.us/7kFJVwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/f0ufdwAA

📲 Get Jalandhar News on Whatsapp 💬