[jalandhar] - 9ਵੀਂ ਜਮਾਤ ਦੀ ਵਿਦਿਆਰਥਣ ਨੂੰ ਭਜਾ ਕੇ ਲਿਜਾਣ ਵਾਲਾ ਅੰਕਿਤ ਗ੍ਰਿਫਤਾਰ

  |   Jalandharnews

ਜਲੰਧਰ, (ਮਹੇਸ਼)- 9ਵੀਂ ਜਮਾਤ ਦੀ ਨਾਬਾਲਗ ਲੜਕੀ ਨੂੰ ਭਜਾ ਕੇ ਲਿਜਾਣ ਵਾਲੇ ਅੰਕਿਤ ਨਾਂ ਦੇ ਮੁਲਜ਼ਮ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਰਾਮਾ ਮੰਡੀ ਜੀਵਨ ਸਿੰਘ ਨੇ ਦੱਸਿਆ ਕਿ ਫਿਰੋਜ਼ਾਬਾਦ (ਯੂ. ਪੀ.) ਦੇ ਰਹਿਣ ਵਾਲੇ ਮੁਲਜ਼ਮ ਅੰਕਿਤ ਪੁੱਤਰ ਰਾਧੇ ਸ਼ਿਆਮ ਸੰਤੋਸ਼ੀ ਨਗਰ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਤਿੰਨ ਦਿਨ ਪਹਿਲਾਂ ਭਜਾ ਕੇ ਲੈ ਗਿਆ ਸੀ, ਜਿਸ ਸਬੰਧ ਵਿਚ ਲੜਕੀ ਦੇ ਪਿਤਾ ਨੇ ਥਾਣਾ ਰਾਮਾ ਮੰਡੀ ਵਿਚ ਸ਼ਿਕਾਇਤ ਦਰਜ ਕਰਵਾਈ ਸੀ ।

ਅੱਜ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੰਕਿਤ ਲੜਕੀ ਸਮੇਤ ਰੇਲਵੇ ਸਟੇਸ਼ਨ ’ਤੇ ਮੌਜੂਦ ਹੈ ਅਤੇ ਟਰੇਨ ਵਿਚ ਸਵਾਰ ਹੋ ਕੇ ਜਾਣ ਦੀ ਤਿਆਰੀ ਵਿਚ ਹੈ, ਜਿਸ ’ਤੇ ਏ. ਐੱਸ. ਆਈ. ਨਾਰਾਇਣ ਨੇ ਪੁਲਸ ਪਾਰਟੀ ਸਮੇਤ ਉਥੇ ਛਾਪੇਮਾਰੀ ਕਰ ਕੇ ਦੋਵਾਂ ਨੂੰ ਫੜ ਲਿਆ। ਇੰਸ. ਜੀਵਨ ਸਿੰਘ ਨੇ ਦੱਸਿਆ ਕਿ ਲੜਕੀ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਹੈ। ਉਸ ਦੀ ਰਿਪੋਰਟ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਲੜਕੀ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ਅਤੇ ਮੁਲਜ਼ਮ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।...

ਫੋਟੋ - http://v.duta.us/s2Br5gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vkWt0gAA

📲 Get Jalandhar News on Whatsapp 💬