[kapurthala-phagwara] - ਐਕਟਿਵਾ ਤੇ ਟਰੱਕ ਦੀ ਟੱਕਰ ’ਚ ਪਤੀ-ਪਤਨੀ ਜ਼ਖ਼ਮੀ

  |   Kapurthala-Phagwaranews

ਨਸਰਾਲਾ/ਸ਼ਾਮਚੁਰਾਸੀ, (ਚੁੰਬਰ)- ਨਸਰਾਲਾ ਪੈਟਰੋਲ ਪੰਪ ਨੇਡ਼ੇ ਐਕਟਿਵਾ ਤੇ ਟਰੱਕ ਦੀ ਟੱਕਰ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ ਦੌਰਾਨ ਰਵੀ ਪੁੱਤਰ ਰਣਜੀਤ ਸਿੰਘ ਵਾਸੀ ਧੁਦਿਆਲ ਆਪਣੀ ਪਤਨੀ ਰਣਜੀਤ ਕੌਰ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਜਾ ਰਿਹਾ ਸੀ ਕਿ ਅੱਗੇ ਤੋਂ ਆ ਰਹੇ ਟਰੱਕ ਨੰਬਰ ਪੀ ਬੀ 08 ਆਰ 9418 ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਉਕਤ ਐਕਟਿਵਾ ਟਰੱਕ ਦੇ ਅਗਲੇ ਟਾਇਰ ਥੱਲੇ ਆ ਗਈ ਤੇ ਦੂਰ ਤੱਕ ਉਕਤ ਟਰੱਕ ਚਾਲਕ ਉਨ੍ਹਾਂ ਨੂੰ ਘਸੀਟਦਾ ਲੈ ਗਿਆ। ਹਾਦਸੇ ’ਚ ਪਤੀ-ਪਤਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿੰਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਸ ਨੇ ਟਰੱਕ ਚਾਲਕ ਵਿਜੇ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਜਲੰਧਰ ਨੂੰ ਟਰੱਕ ਸਮੇਤ ਹਿਰਾਸਤ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਫੋਟੋ - http://v.duta.us/T9NRYAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/iYATBwAA

📲 Get Kapurthala-Phagwara News on Whatsapp 💬